ਇੱਕ ball 'ਤੇ 2 ਬੱਲੇਬਾਜ਼ ਹੋ ਜਾਂਦੇ ਹਨ ਆਊਟ,ਕ੍ਰਿਕੇਟ ਦਾ ਇਹ rule ਜਾਣਦੇ ਹੋ?

4 Dec 2023

TV9 Punjabi

ਕੈਚ ਆਊਟ,ਬੋਲਡ ,ਰਨ ਆਊਟ, LBW. ਕ੍ਰਿਕੇਟ ਵਿੱਚ ਕਿਸੇ ਵੀ ਬੱਲੇਬਾਜ਼ ਦੇ ਆਊਟ ਹੋਣ ਦੇ ਇਹ ਹਨ ਸਭ ਤੋਂ ਆਮ ਤਰੀਕੇ।

ਆਊਟ ਹੋਣ ਦੇ ਕਈ ਤਰੀਕੇ

Credits: AFP/BCCI/PTI

ਇਨ੍ਹਾਂ ਸਭ ਵਿੱਚ ਇੱਕ ਚੀਜ਼ Common ਹੈ। ਇੱਕ ਗੇਂਦ 'ਤੇ ਸਿਰਫ਼ ਇੱਕ ਹੀ ਬੱਲੇਬਾਜ਼ ਆਊਟ ਹੋ ਸਕਦਾ ਹੈ। ਇਸ ਤੋਂ ਬਾਅਦ ਇੱਕ ਰੂਲ ਅਜਿਹਾ ਵੀ ਹੈ,ਜਿਸਦੇ ਕਾਰਨ 1 ਗੇਂਦ 'ਤੇ 2 ਬੱਲੇਬਾਜ਼ ਆਊਟ ਹੋ ਸਕਦੇ ਹਨ।

1ਗੇਂਦ 'ਤੇ 2 ਵਿਕੇਟ ਵਾਨਾ ਰੂਲ

ਇਹ ਕ੍ਰਿਕੇਟ ਦਾ ਕਾਨੂੰਨ ਨੰਬਰ 31,ਜਿਸਦੀ ਮਦਦ ਨਾਲ 1 ਗੇਂਦ 'ਤੇ 2 ਬੱਲੇਬਾਜ਼ ਪਵੇਲੀਅਨ ਲੌਟ ਸਕਦੇ ਹਨ। ਹੁਣ ਤੁਸੀਂ ਸੋਚੋਗੇ ਕਿ ਇਸ ਕਾਨੂੰਨ ਵਿੱਚ ਅਜਿਹਾ ਕੀ ਹੈ ਅਤੇ ਕਦੇ ਇਹ ਹੋਇਆ ਹੈ?

ਕੀ ਹੈ ਕਾਨੂੰਨ ਨੰਬਰ 31?

ਜਵਾਬ ਹੈ-ਹਾਂ ਅਜਿਹਾ ਹੋਇਆ ਹੈ ਪਰ ਸਿਰਫ਼ ਇੱਕ ਹੀ ਵਾਰ ਪਿਛਲੇ ਮਹੀਨੇ ਹੋਏ ਵਰਲਡ ਕੱਪ 2023 ਵਿੱਚ। ਵਿਕੇਟ ਲੈਣ ਦਾ ਇਹ ਤਰੀਕਾ ਹੈ-ਟਾਇਮ ਆਊਟ। 

ਨਾਂਅ ਤਾਂ ਸੁਣਿਆ ਹੋਵੇਗਾ

ਇਹ ਨਿਯਮ ਦੇ ਤਹਿਤ,ਕਿਸੀ ਬੱਲੇਬਾਜ਼ ਦੇ ਆਊਟ ਹੋਣ ਜਾਂ Retire ਹੋਣ ਤੋਂ ਬਾਅਦ ਅਗਲੇ ਬੱਲੇਬਾਜ਼ ਨੂੰ 3 ਮਿੰਟਾਂ ਦੇ ਅੰਦਰ ਕ੍ਰੀਜ਼ 'ਤੇ ਪਹੁੰਚਣਾ ਹੁੰਦਾ ਹੈ ਅਤੇ ਗੇਂਦ ਦਾ ਸਾਮਣਾ ਕਰਨ ਦੇ ਲਈ ਤਿਆਰ ਰਹਿਣਾ ਹੁੰਦਾ ਹੈ।

ਕੀ ਕਹਿੰਦਾ ਹੈ ਕਾਨੂੰਨ?

ਜੇਕਰ ਬੱਲੇਬਾਜ਼ 3 ਮਿੰਟਾਂ ਅੰਦਰ ਤਿਆਰ ਨਹੀਂ ਹੁੰਦਾ ਹੈ ਤਾਂ ਫੀਲਡਿੰਗ ਟੀਮ ਦਾ ਕਪਤਾਨ ਅਪੀਲ ਕਰ ਸਕਦਾ ਹੈ। ਅਪੀਲ ਸਹੀ ਹੋਣ 'ਤੇ ਬੱਲੇਬਾਜ਼ ਨੂੰ ਆਊਟ ਦਿੱਤਾ ਜਾਂਦਾ ਹੈ। ਇਸ ਤਰ੍ਹਾਂ 1 ਗੇਂਦ 'ਤੇ 2 ਵਿਕੇਟ ਡਿੱਗ ਸਕਦੇ ਹਨ। 

ਇਸ ਤਰ੍ਹਾਂ ਇੱਕ ball 'ਤੇ 2 ਸ਼ਿਕਾਰ

ਵਰਲਡ ਕੱਪ ਵਿੱਚ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਸ਼੍ਰੀਲੰਕਾ ਦੇ ਏਂਜਲੋ ਮੈਥਯੂਜ ਦੇ ਖਿਲਾਫ ਅਪੀਲ ਕੀਤੀ, ਜੋ ਕ੍ਰਿਕੇਟ ਇਤਿਹਾਤ ਵਿੱਚ ਟਾਇਮ ਆਊਟ ਹੋਣ ਵਾਲੇ ਪਹਿਲੇ ਬੱਲੇਬਾਜ਼ ਬਣੇ ਸੀ।

ਮੈਥਯੂਜ ਬਣੇ ਪਹਿਲੇ ਸ਼ਿਕਾਰ

ਚੋਣਾਂ ਦੇ ਸਭ ਤੋਂ ਤੇਜ਼ ਅਤੇ ਸਭ ਤੋਂ ਸਹੀ ਨਤੀਜੇ ਇੱਥੇ ਦੇਖੋ