‘ਪੰਜਾਬ ਦੇ ਸ਼ੇਰ’ ਦਾ ‘ਮੁੰਬਈ ਹੀਰੋਜ਼’ ਨਾਲ ਮੁਕਾਬਲਾ, ਹਾਰ ਦੇ ਸਿਲਸਿਲੇ ਨੂੰ ਤੋੜਣਾ ਚਾਹੇਗੀ ਪੰਜਾਬ ਦੀ ਟੀਮ

9 March 2024

TV9 Punjabi

ਸੇਲਿਬ੍ਰਿਟੀ ਕ੍ਰਿਕਟ ਲੀਗ 2024 (ਸੀਸੀਐਲ) ‘ਚ ਪੰਜਾਬ ਦੇ ਸ਼ੇਰ ਅੱਜ, 9 ਮਾਰਚ ਨੂੰ ਮੁੰਬਈ ਹੀਰੋਜ਼ ਨਾਲ ਟੱਕਰ ਲੈਣ ਜਾ ਰਹੇ ਹਨ। 

CCL 2024

ਇਹ ਮੁਕਾਬਲਾ ਆਈ.ਐਸ. ਬਿਦੰਰਾ ਸਟੇਡੀਅਮ ਪੰਜਾਬ ਕ੍ਰਿਕਟ ਐਸੋਸਿਏਸ਼ਨ, ਮੋਹਾਲੀ ‘ਚ ਖੇਡਿਆ ਜਾਵੇਗਾ। 

ਮੋਹਾਲੀ

ਇਸ ਮੈਚ ਦੀ ਜਿੱਤ-ਹਾਰ ਨਾਲ ਪੰਜਾਬ ਦੀ ਟੀਮ ਕਵਾਲੀਫਾਅਰ ਮੁਕਾਬਲੇ ਵਿੱਚ ਜਗ੍ਹਾ ਨਹੀਂ ਬਣਾ ਪਾਵੇਗੀ, ਪਰ ਇਸ ਮੈਚ ਵਿੱਚ ਜਿੱਤ ਨਾਲ ਪੰਜਾਬ ਦੀ ਟੀਮ ਲੀਗ ਦਾ ਸਫ਼ਰ ਚੰਗੇ ਅੰਦਾਜ਼ ਨਾਲ ਖ਼ਤਮ ਕਰਨਾ ਚਾਹੇਗੀ।

ਪੰਜਾਬ ਦੀ ਟੀਮ 

ਬੀਤੀ ਦਿਨੀਂ, ਬੰਗਾਲ ਟਾਈਗਰਜ਼ ਦੀ ਟੀਮ ਨੇ ਪੰਜਾਬ ਦੇ ਸ਼ੇਰ ਨੂੰ 26 ਦੌੜਾਂ ਨਾਲ ਮਾਤ ਦਿੱਤੀ ਸੀ ਅਤੇ ਪੰਜਾਬ ਦੀ ਟੀਮ ਨੂੰ ਲੀਗ ‘ਚ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 

ਪੰਜਾਬ ਦੀ ਟੀਮ ਦੀ ਲਗਾਤਾਰ ਤੀਜੀ ਹਾਰ

ਮੈਚ ਦੀ ਗੱਲ ਕਰੀਏ ਤਾਂ ਬੰਗਾਲ ਟਾਈਗਰਜ਼ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਬੰਗਾਲ ਵਾਰਿਅਰਜ਼ ਨੇ ਆਪਣੀ ਪਹਿਲੀ ਪਾਰੀ ਚ 7 ਵਿਕਟ ਦੇ ਨੁਕਸਾਨ ਤੇ 92 ਦੌੜਾਂ ਬਣਾਈਆਂ। 

ਪੰਜਾਬ ਦੇ ਸ਼ੇਰ vs ਬੰਗਾਲ ਟਾਈਗਰਜ਼

ਬੰਗਾਲ ਟਾਈਗਰਜ਼ ਦੀ ਪਹਿਲੀ ਪਾਰੀ ਦੇ ਜਵਾਬ 'ਚ ਪੰਜਾਬ ਦੇ ਸ਼ੇਰ ਨੇ ਸ਼ਾਨਦਾਰ ਖੇਡ ਦਿਖਾਈ ਅਤੇ ਪਹਿਲੀ ਪਾਰੀ ਚ 7 ਵਿਕਟ ਦੇ ਨੁਕਸਾਨ ਦੇ ਨਾਲ 97 ਦੌੜਾਂ ਬਣਾ ਕੇ 5 ਰਨ ਦੀ ਲੀਡ ਲਈ। ਹਾਲਾਂਕਿ ਦੂਜੀ ਪਾਰੀ 'ਚ ਬੰਗਾਲ ਟਾਈਗਰਜ਼ ਨੇ ਪੂਰੀ ਗੇਮ ਪਲਟ ਦਿੱਤੀ।

ਬੰਗਾਲ ਟਾਈਗਰਜ਼

ਦੂਜੀ ਪਾਰੀ ਬੰਗਾਲ ਟਾਈਗਰਜ਼ ਦੇ ਬੱਲੇਬਾਜ਼ ਅਲੱਗ ਲੈਅ ਚ ਨਜ਼ਰ ਆਏ। ਟੀਮ ਨੇ 10 ਓਵਰਾਂ 'ਚ 146 ਦੌੜਾਂ ਦਾ ਪਹਾੜ ਵਰਗਾ ਸਕੋਰ ਖੜਾ ਕਰ ਦਿੱਤਾ ਅਤੇ ਪੰਜਾਬ ਦੇ ਸ਼ੇਰ ਨੂੰ 142 ਦੌੜਾਂ ਦਾ ਟੀਚਾ ਮਿਲਿਆ।

ਪੰਜਾਬ ਦੇ ਸ਼ੇਰ 

ਸਰੀਰ ਵਿੱਚ ਇਸ ਵਿਟਾਮਿਨ ਦੀ ਕਮੀ ਬਣ ਸਕਦੀ ਹੈ ਤਣਾਅ ਅਤੇ ਚਿੰਤਾ ਦਾ ਕਾਰਨ