MP ਰਿੰਕੂ ਦੀ ਭਾਜਪਾ ‘ਚ ਐਂਟਰੀ ‘ਤੇ ਸਿੰਗਰ ਮੂਸੇਵਾਲਾ ਦੇ ਪਿਤਾ ਦਾ ਤੰਜ

28 March 2024

TV9 Punjabi

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ MP ਸੁਸ਼ੀਲ ਕੁਮਾਰ ਰਿੰਕੂ ਦੀ BJP 'ਚ ਐਂਟਰੀ ਨੂੰ ਲੈ ਕੇ ਚੁਟਕੀ ਲਈ ਹੈ।

ਪਿਤਾ ਬਲਕੌਰ ਸਿੰਘ

ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ ਹੈ- ਹੁਣ ਜਲੰਧਰ ਦੇ ਲੋਕ ਦੱਸਣ ਕਿ ਗੱਦਾਰ ਕੌਣ ਹੈ? ਬਲਕੌਰ ਸਿੰਘ ਨੇ 1 ਮਿੰਟ 15 ਸੈਕਿੰਡ ਦੀ ਵੀਡੀਓ ਰੀਲ ਪੋਸਟ ਕੀਤੀ ਹੈ।

ਸੋਸ਼ਲ ਮੀਡੀਆ

ਵੀਡੀਓ ‘ਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਲੰਧਰ ਦੀਆਂ ਸੜਕਾਂ ‘ਤੇ ਆਉਣ ਦੀ ਕੋਈ ਦਿਲਚਸਪੀ ਨਹੀਂ ਹੈ। ਅਸੀਂ ਤਬਾਹ ਹੋ ਕੇ ਸੜਕਾਂ ‘ਤੇ ਆ ਗਏ ਹਾਂ। 3 ਕਰੋੜ ਦੀ ਮਹਿਲ (ਕੋਠੀ) ਨੂੰ ਤਾਲਾ ਲੱਗਿਆ ਹੋਇਆ ਹੈ, ਇਸ ਲਈ ਮੈਂ ਆਇਆ ਹਾਂ।

ਪੋਸਟ ਸ਼ੇਅਰ

ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰਾਂ ਨੇ ਘਰਾਂ ਨੂੰ ਉਜਾੜ ਦਿੱਤਾ ਹੈ, ਜਿਸ ਕਾਰਨ ਉਹ ਸੜਕਾਂ ‘ਤੇ ਆ ਗਏ ਹਨ। ਚਾਹੇ ਕਿੰਨਾ ਵੀ ਕਮਜ਼ੋਰ ਜਾਂ ਬਰਬਾਦ ਕਿਉਂ ਨਾ ਹੋਵੇ, ਉਹ ਇਨਸਾਫ਼ ਲਈ ਲੜਣਗੇ।

ਇਨਸਾਫ਼ 

ਬਲਕੌਰ ਸਿੰਘ ਨੇ ਵੀਡੀਓ ਵਿੱਚ ਦਿਖਾਇਆ ਹੈ ਕਿ ਕਿਵੇਂ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਸਿਰੋਪਾ ਪਾ ਕੇ ਹੱਥ ਮਿਲਾਉਂਦੇ ਹਨ। 

 ਭਾਜਪਾ ਦਾ ਝੰਡਾ

ਦੱਸ ਦਈਏ ਕਿ ਪਿਛਲੇ ਸਾਲ 5 ਮਾਰਚ ਨੂੰ ਬਲਕੌਰ ਸਿੰਘ ਨੇ ਫਿਲੌਰ ਦੇ ਬੜਾ ਪਿੰਡ ਅਤੇ ਰੁੜਕਾ ਕਲਾਂ ਤੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਰੋਸ ਮਾਰਚ ਕੱਢਿਆ ਸੀ।

ਰੋਸ ਮਾਰਚ 

ਇੱਕ ਮਹੀਨੇ ਤੱਕ ਭਿੰਡੀ ਦਾ ਪਾਣੀ ਪੀਣ ਨਾਲ ਤੁਹਾਨੂੰ ਮਿਲਣਗੇ ਇਹ ਫਾਇਦੇ