ਸ਼ੁਭਮਨ ਗਿੱਲ ਸੈਂਕੜਾ ਬਣਾਉਣ ਤੋਂ ਖੁੰਝੇ

2 Nov 2023

TV9 Punjabi

ਸ਼ੁਭਮਨ ਗਿੱਲ ਨੇ ਆਖਿਰਕਾਰ ਵਿਸ਼ਵ ਕੱਪ 2023 ਵਿੱਚ ਆਪਣਾ ਜਾਦੂ ਵਿਖਾ ਦਿੱਤਾ। ਇਸ ਨੌਜਵਾਨ ਸਲਾਮੀ ਬੱਲੇਬਾਜ਼ ਨੇ ਸ਼੍ਰੀਲੰਕਾ ਖਿਲਾਫ 92 ਦੌੜਾਂ ਦੀ ਪਾਰੀ ਖੇਡੀ।

ਗਿੱਲ ਦੀ ਬਿਹਤਰੀਨ ਪਾਰੀ

Credit: AFP/PTI

ਸ਼ੁਭਮਨ ਗਿੱਲ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਸ਼ਾਨਦਾਰ ਪਾਰੀ ਖੇਡੀ ਪਰ ਉਹ ਵਿਸ਼ਵ ਕੱਪ 'ਚ ਆਪਣਾ ਪਹਿਲਾ ਸੈਂਕੜਾ ਲਗਾਉਣ ਤੋਂ ਖੁੰਝ ਗਏ।

ਗਿੱਲ ਸੈਂਕੜਾ ਬਣਾਉਣ ਤੋਂ ਖੁੰਝੇ

ਮਧੂਸ਼ੰਕਾ ਨੇ ਸ਼ੁਭਮਨ ਗਿੱਲ ਦਾ ਵਿਕਟ ਲਿਆ, ਸ਼ਾਰਟ ਗੇਂਦ 'ਤੇ ਉਹ ਵਿਕਟਕੀਪਰ ਕੁਸਲ ਮੈਂਡਿਸ ਦੇ ਹੱਥੋਂ ਕੈਚ ਆਊਟ ਹੋਏ।

ਆਊਟ ਕਿਵੇਂ ਹੋਏ?

ਸੈਂਕੜੇ ਤੋਂ ਖੁੰਝਣ ਤੋਂ ਬਾਅਦ ਗਿੱਲ ਭਾਵੇਂ ਨਿਰਾਸ਼ ਸੀ ਪਰ ਉਨ੍ਹਾਂ ਦੀ ਦੋਸਤ ਸਾਰਾ ਤੇਂਦੁਲਕਰ ਮੈਦਾਨ 'ਤੇ ਕਾਫੀ ਖੁਸ਼ ਨਜ਼ਰ ਆਈ। ਉਨ੍ਹਾਂ ਗਿੱਲ ਦੀ ਪਾਰੀ ਨੂੰ ਵੀ ਸਲਾਮ ਕੀਤਾ।

ਸਾਰਾ ਨੇ ਮਾਰੀਆਂ ਤਾੜੀਆਂ

ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਕੱਪ 2023 ਵਿੱਚ ਗਿੱਲ ਨੇ ਆਪਣਾ ਦੂਜਾ ਅਰਧ ਸੈਂਕੜਾ ਲਗਾਇਆ ਸੀ। ਇਹ ਖਿਡਾਰੀ ਡੇਂਗੂ ਕਾਰਨ ਪਹਿਲੇ ਦੋ ਮੈਚ ਨਹੀਂ ਖੇਡ ਸਕਿਆ ਸੀ।

ਗਿੱਲ ਦਾ ਦੂਜਾ ਅਰਧ ਸੈਂਕੜਾ

ਸ਼ੁਭਮਨ ਹੀ ਨਹੀਂ ਵਿਰਾਟ ਕੋਹਲੀ ਵੀ ਸੈਂਕੜਾ ਬਣਾਉਣ ਤੋਂ ਖੁੰਝ ਗਏ। ਵਿਰਾਟ ਕੋਲ 49 ਸੈਂਕੜੇ ਪੂਰੇ ਕਰਨ ਦਾ ਮੌਕਾ ਸੀ ਪਰ ਉਹ 88 ਦੌੜਾਂ 'ਤੇ ਆਊਟ ਹੋ ਗਏ।

ਵਿਰਾਟ ਵੀ ਸੈਂਕੜਾ ਬਣਾਉਣ ਤੋਂ ਖੁੰਝ ਗਏ