26-08- 2024
TV9 Punjabi
Author: Isha Sharma
ਕ੍ਰਿਸ਼ਨਾ ਦਾ ਬਚਪਨ ਗਾਵਾਂ ਵਿੱਚ ਬੀਤਿਆ ਅਤੇ ਉਹ ਹਮੇਸ਼ਾ ਗਾਵਾਂ ਦੇ ਆਲੇ-ਦੁਆਲੇ ਹੀ ਰਹਿੰਦੇ ਸੀ। ਇਸ ਕਾਰਨ ਕ੍ਰਿਸ਼ਨ ਨੂੰ ਸ਼ੁਰੂ ਤੋਂ ਹੀ ਗਾਵਾਂ ਦਾ ਬਹੁਤ ਸ਼ੌਕ ਰਿਹਾ ਹੈ।
ਜਦੋਂ ਵੀ ਤੁਸੀਂ ਆਪਣੇ ਮਨ ਵਿੱਚ ਭਗਵਾਨ ਕ੍ਰਿਸ਼ਨ ਦੀ ਤਸਵੀਰ ਲਿਆਓਗੇ, ਤੁਹਾਨੂੰ ਹਮੇਸ਼ਾ ਉਨ੍ਹਾਂ ਦੇ ਆਲੇ-ਦੁਆਲੇ ਗਾਵਾਂ ਨਜ਼ਰ ਆਉਣਗੀਆਂ। ਭਗਵਾਨ ਕ੍ਰਿਸ਼ਨ ਨੂੰ ਵੀ ਗਾਵਾਂ ਬਹੁਤ ਪਸੰਦ ਸਨ।
ਇਸ ਤੋਂ ਇਲਾਵਾ ਕ੍ਰਿਸ਼ਨ ਨੂੰ ਭੋਜਨ ਵਿੱਚ ਵੀ ਗਾਂ ਦੇ ਦੁੱਧ ਨਾਲ ਬਣੇ ਪਦ੍ਰਾਰਥ ਬਹੁਤ ਪਸੰਦ ਸੀ। ਖਾਸ ਕਰਕੇ ਮੱਖਣ ਕ੍ਰਿਸ਼ਨ ਦਾ ਮਨਪਸੰਦ ਸੀ। ਉਨ੍ਹਾਂ ਨੂੰ ਮੱਖਣ ਚੋਰ ਵਜੋਂ ਵੀ ਜਾਣਿਆ ਜਾਂਦਾ ਹੈ।
ਇਸ ਤੋਂ ਇਲਾਵਾ ਗਾਂ ਵਿੱਚ ਕਈ ਗੁਣ ਪਾਏ ਜਾਂਦੇ ਹਨ। ਇੱਥੋਂ ਤੱਕ ਕਿ ਗਾਂ ਦਾ ਗੋਬਰ ਅਤੇ ਗਊ ਮੂਤਰ ਵੀ ਬਹੁਤ ਲਾਭਦਾਇਕ ਹੈ।
ਮੰਨਿਆ ਜਾਂਦਾ ਹੈ ਕਿ ਗਊਆਂ ਵਿੱਚ 33 ਕਰੋੜ ਦੇਵੀ-ਦੇਵਤੇ ਰਹਿੰਦੇ ਹਨ। ਇਸ ਤੋਂ ਇਲਾਵਾ ਗਾਂ ਵਿੱਚ ਸਾਰੇ ਗੁਣ ਪਾਏ ਜਾਂਦੇ ਹਨ। ਇਸ ਲਈ ਭਗਵਾਨ ਕ੍ਰਿਸ਼ਨ ਦੇ ਆਲੇ-ਦੁਆਲੇ ਗਾਵਾਂ ਰਹਿੰਦੀਆਂ ਹਨ।
ਗਾਂ ਦਾ ਸੁਭਾਅ ਕਾਫੀ ਸਰਲ ਮੰਨਿਆ ਜਾਂਦਾ ਹੈ ਅਤੇ ਗਾਂ ਨੂੰ ਉਦਾਰ ਜਾਨਵਰ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਗਾਂ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਅਤੇ ਗਾਂ ਦੀ ਪੂਜਾ ਵੀ ਕੀਤੀ ਜਾਂਦੀ ਹੈ।
ਜਨਮ ਅਸ਼ਟਮੀ ਦੀ ਗੱਲ ਕਰੀਏ ਤਾਂ ਇਸ ਵਾਰ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ 26 ਅਗਸਤ 2024 ਨੂੰ ਮਨਾਇਆ ਜਾ ਰਿਹਾ ਹੈ ਅਤੇ 27 ਅਗਸਤ ਨੂੰ ਦਹੀਂ-ਹੰਡੀ ਦਾ ਪ੍ਰੋਗਰਾਮ ਹੋਵੇਗਾ।