30 Jan 2024
TV9 Punjabi
ਭਾਰਤੀ ਟੀਮ ਦੇ ਸਟਾਰ ਖਿਡਾਰੀ ਸ਼ਿਖਰ ਧਵਨ ਹਮੇਸ਼ਾ ਹੱਸਦੇ-ਖੇਡਦੇ ਰਹਿੰਦੇ ਹਨ ਪਰ ਇਹ ਖਿਡਾਰੀ ਇੰਨੇ ਵੱਡੇ ਦੁੱਖ ਤੋਂ ਲੰਘ ਰਿਹਾ ਹੈ ਇਹ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ।
Pic Credit: AFP/PTI/Instagram
ਧਵਨ ਦਾ ਆਇਸ਼ਾ ਮੁਖਰਜੀ ਤੋਂ ਤਲਾਕ ਹੋ ਚੁੱਕਾ ਹੈ ਅਤੇ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਦਾ ਬੇਟਾ ਜ਼ੋਰਾਵਰ ਵੀ ਉਨ੍ਹਾਂ ਤੋਂ ਦੂਰ ਹੋ ਗਿਆ ਹੈ।
ਧਵਨ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਉਹ ਆਪਣੇ ਬੇਟੇ ਨੂੰ ਬਹੁਤ ਯਾਦ ਕਰਦੇ ਹਨ। ਉਹ ਉਸਨੂੰ ਹਰ ਰੋਜ਼ ਮੈਸੇਜ ਭੇਜਦੇ ਹਨ, ਭਾਵੇਂ ਉਹ ਉਸਨੂੰ ਵੇਖੇ ਜਾਂ ਨਾ।
ਸ਼ਿਖਰ ਧਵਨ ਨੇ ਦੱਸਿਆ ਕਿ ਉਹ 5-6 ਮਹੀਨਿਆਂ ਤੋਂ ਆਪਣੇ ਬੇਟੇ ਨਾਲ ਗੱਲ ਨਹੀਂ ਕਰ ਪਾ ਰਹੇ ਹਨ। ਮੈਂ ਉਸਨੂੰ ਜੱਫੀ ਪਾਉਣਾ ਚਾਹੁੰਦਾ ਹਾਂ।
ਧਵਨ ਨੇ ਦੱਸਿਆ ਕਿ ਜਦੋਂ ਉਹ ਆਪਣੇ ਬੇਟੇ ਨੂੰ ਮਿਲਣ ਆਸਟ੍ਰੇਲੀਆ ਜਾਂਦੇ ਸੀ ਤਾਂ ਵੀ ਉਹ ਉਸ ਨੂੰ ਕੁਝ ਘੰਟਿਆਂ ਲਈ ਹੀ ਮਿਲ ਸਕੇ ਸੀ।
ਧਵਨ ਨੇ ਕਿਹਾ ਕਿ ਭਾਵੇਂ ਉਨ੍ਹਾਂ ਦਾ ਬੇਟਾ ਉਨ੍ਹਾਂ ਕੋਲ ਵਾਪਸ ਆਵੇ ਜਾਂ ਨਾ ਪਰ ਉਹ ਆਪਣੇ ਪਿਤਾ ਦੀ ਜ਼ਿੰਮੇਵਾਰੀ ਨੂੰ ਜ਼ਰੂਰ ਨਿਭਾਉਣਗੇ।
ਨਿੱਜੀ ਜ਼ਿੰਦਗੀ ਤੋਂ ਇਲਾਵਾ ਧਵਨ ਦਾ ਅੰਤਰਰਾਸ਼ਟਰੀ ਕਰੀਅਰ ਵੀ ਲਗਭਗ ਖਤਮ ਹੋ ਚੁੱਕਾ ਹੈ, ਹੁਣ ਉਹ ਸਿਰਫ ਆਈ.ਪੀ.ਐੱਲ. ਹੀ ਖੇਡਦੇ ਹਨ।