25-03- 2024
TV9 Punjabi
Author: Isha Sharma
ਅਦਾਕਾਰਾ ਸ਼ਹਿਨਾਜ਼ ਗਿੱਲ ਜਲਦੀ ਹੀ ਦਰਸ਼ਕਾਂ ਦੇ ਸਾਹਮਣੇ ਆਪਣੀ ਨਵੀਂ ਫਿਲਮ ਲੈ ਕੇ ਆਉਣ ਵਾਲੇ ਹਨ।
ਅੱਜਕੱਲ੍ਹ ਸ਼ਹਿਨਾਜ਼ ਆਪਣੀ ਆਉਣ ਵਾਲੀ ਫਿਲਮ 'ਇੱਕ ਕੁੜੀ' ਵਿੱਚ ਰੁੱਝੀ ਹੋਈ ਦਿਖਾਈ ਦੇ ਰਹੀ ਹੈ।
ਹਾਲ ਹੀ ਵਿੱਚ, ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਲਿਖਿਆ ਕਿ 'ਇੱਕ ਕੁੜੀ ਫਿਲਮ ਦੀ ਡਬਿੰਗ ਸ਼ੁਰੂ ਹੋ ਗਈ ਹੈ।
ਇਹ ਫ਼ਿਲਮ ਅਮਰਜੀਤ ਸਿੰਘ ਦੁਆਰਾ ਲਿਖੀ ਗਈ ਹੈ ਅਤੇ ਉਹਨਾਂ ਨੇ ਇਸਦਾ ਨਿਰਦੇਸ਼ਨ ਵੀ ਕੀਤਾ ਹੈ।
ਉਨ੍ਹਾਂ ਦੇ ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਇਹ ਫਿਲਮ 13 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।