06-10- 2024
TV9 Punjabi
Author: Ramandeep Singh
ਨਵਰਾਤਰੀ ਦਾ ਤਿਉਹਾਰ 9 ਦਿਨਾਂ ਤੱਕ ਚੱਲਦਾ ਹੈ ਅਤੇ ਇਨ੍ਹਾਂ 9 ਦਿਨਾਂ ਦੌਰਾਨ 9 ਦੇਵੀ ਦੇਵੋਤਿਆਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਾ ਆਸ਼ੀਰਵਾਦ ਸ਼ਰਧਾਲੂਆਂ ਨੂੰ ਮਿਲਦਾ ਹੈ। ਸ਼ਾਰਦੀਆ ਅਤੇ ਚੈਤਰ ਨਵਰਾਤਰੀ ਦੇ ਤਿਉਹਾਰ ਹਰ ਸਾਲ ਮਨਾਏ ਜਾਂਦੇ ਹਨ।
ਮਾਂ ਗੌਰੀ ਨੂੰ ਮਾਂ ਦੁਰਗਾ ਦੀ ਅੱਠਵੀਂ ਸ਼ਕਤੀ ਵਜੋਂ ਜਾਣਿਆ ਜਾਂਦਾ ਹੈ। ਕਥਾਵਾਂ ਅਨੁਸਾਰ ਮਾਤਾ ਪਾਰਵਤੀ ਨੇ ਭਗਵਾਨ ਸ਼ਿਵ ਦੀ ਪ੍ਰਾਪਤੀ ਲਈ ਸਖ਼ਤ ਤਪੱਸਿਆ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਰੰਗ ਕਾਲਾ ਪੈ ਗਿਆ ਸੀ।
ਉਨ੍ਹਾਂ ਦਾ ਰੰਗ ਕਾਲਾ ਹੋਣ ਤੋਂ ਬਾਅਦ, ਉਹ ਦੁਬਾਰਾ ਸਖ਼ਤ ਤਪੱਸਿਆ ਕਰਨ ਲਈ ਜੰਗਲ ਵਿਚ ਚਲੇ ਗਏ। ਉਨ੍ਹਾਂ ਨੇ ਜੰਗਲ ਵਿੱਚ ਤਪੱਸਿਆ ਕੀਤੀ ਜਿਸ ਨਾਲ ਭਗਵਾਨ ਸ਼ਿਵ ਬਹੁਤ ਪ੍ਰਸੰਨ ਹੋਏ ਅਤੇ ਉਨ੍ਹਾਂ ਨੂੰ ਗੌਰੀ ਹੋਣ ਦਾ ਆਸ਼ੀਰਵਾਦ ਦਿੱਤਾ।
ਜਦੋਂ ਮਾਤਾ ਨਹਾਉਣ ਲਈ ਤਲਾਬ 'ਤੇ ਗਈ ਤਾਂ ਪਾਣੀ ਨੂੰ ਛੂਹਣ ਨਾਲ ਉਨ੍ਹਾਂ ਦਾ ਰੰਗ ਸਾਫ਼ ਹੋ ਗਿਆ। ਉਸੇ ਸਮੇਂ, ਸਾਂਵਲੇ ਰੰਗ ਦੀ ਮਾਂ ਕੌਸ਼ਕੀ ਦੇਵੀ ਉਥੇ ਪ੍ਰਗਟ ਹੋਈ। ਆਪਣੇ ਚਮਕਦਾਰ ਰੰਗ ਦੇ ਕਾਰਨ ਮਾਤਾ ਪਾਰਵਤੀ ਨੂੰ ਮਾਂ ਗੌਰੀ ਕਿਹਾ ਜਾਣ ਲੱਗਾ।
ਮਾਂ ਗੌਰੀ ਨਾਲ ਜੁੜੀਆਂ ਹੋਰ ਕਥਾਵਾਂ ਵੀ ਹਨ। ਦੂਸਰੀ ਕਥਾ ਅਨੁਸਾਰ ਦੈਂਤਾਂ ਦੇ ਅੱਤਿਆਚਾਰਾਂ ਤੋਂ ਦੁਖੀ ਹੋ ਕੇ ਮਾਤਾ ਪਾਰਵਤੀ ਨੇ ਮਹਾਗੌਰੀ ਦਾ ਰੂਪ ਧਾਰ ਲਿਆ।
ਮਾਂ ਮਹਾਗੌਰੀ ਦੇ ਸੁਭਾਅ ਦੀ ਗੱਲ ਕਰੀਏ ਤਾਂ ਉਹ ਸ਼ਾਂਤ ਸੁਭਾਅ ਦੀ ਹੈ ਅਤੇ ਧਨ ਅਤੇ ਖੁਸ਼ਹਾਲੀ ਦੀ ਦੇਵੀ ਮੰਨੀ ਜਾਂਦੀ ਹੈ। ਉਨ੍ਹਾਂ ਦੀ ਸਵਾਰੀ ਦੀ ਗੱਲ ਕਰੀਏ ਤਾਂ ਮਾਂ ਗੌਰੀ ਦੀ ਸਵਾਰੀ ਬਲਦ ਹੈ।
ਮਾਤਾ ਰਾਣੀ ਦੇ 9 ਰੂਪਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚ ਮਾਂ ਸ਼ੈਲਪੁਤਰੀ, ਬ੍ਰਹਮਚਾਰਿਣੀ, ਚੰਦਰਘੰਟਾ, ਕੁਸ਼ਮਾਂਡਾ, ਸਕੰਧ ਮਾਤਾ, ਕਾਤਿਆਯਨੀ, ਕਾਲਰਾਤਰੀ, ਮਹਾਗੌਰੀ ਅਤੇ ਸਿੱਧੀਦਾਤਰੀ ਮਾਂ ਦੇ ਨਾਂ ਸ਼ਾਮਲ ਹਨ।
ਹਰ ਸਾਲ, ਹਿੰਦੂ ਪੰਚਾਂਗ ਦੇ ਚੈਤਰ ਮਹੀਨੇ ਵਿੱਚ ਚੈਤਰ ਨਵਰਾਤਰੀ ਅਤੇ ਅਸ਼ਵਿਨ ਮਹੀਨੇ ਵਿੱਚ ਸ਼ਾਰਦੀਯ ਨਵਰਾਤਰੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਮੇਂ ਦੌਰਾਨ, ਦੇਵੀ ਦੇਵਤਿਆਂ ਨੂੰ ਮਹਾਂਸ਼ਕਤੀ ਵਜੋਂ ਪੂਜਿਆ ਜਾਂਦਾ ਹੈ।