17-07- 2024
TV9 Punjabi
Author: Ramandeep Singh
ਯੂਜ਼ਰ ਸੋਸ਼ਲ ਮੀਡੀਆ 'ਤੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਇਮੋਜੀ ਭੇਜਦੇ ਹਨ, ਪਰ ਇਕ ਅਜਿਹਾ ਇਮੋੇਜੀ ਵੀ ਹੈ ਜਿਸ ਨਾਲ ਸਜ਼ਾ ਹੋ ਸਕਦੀ ਹੈ।
ਸਾਊਦੀ ਅਰਬ ਸਖ਼ਤ ਕਾਨੂੰਨਾਂ ਲਈ ਜਾਣਿਆ ਜਾਂਦਾ ਹੈ। ਇੱਥੇ ਇੱਕ ਖਾਸ ਕਿਸਮ ਦੇ ਇਮੋਜੀ 'ਤੇ ਪਾਬੰਦੀ ਲਗਾਈ ਗਈ ਹੈ, ਜਿਸ ਨੂੰ ਕਿਸੇ ਨੂੰ ਵੀ ਭੇਜਣ ਦੀ ਮਨਾਹੀ ਹੈ।
ਆਮ ਤੌਰ 'ਤੇ ਲੋਕ ਪਿਆਰ ਦਾ ਇਜ਼ਹਾਰ ਕਰਨ ਲਈ ਲਾਲ ਦਿਲ ਵਾਲੇ ਇਮੋਜੀ ਭੇਜਦੇ ਹਨ, ਪਰ ਉਹ ਸਾਊਦੀ ਅਰਬ ਵਿੱਚ ਅਜਿਹਾ ਨਹੀਂ ਕਰ ਸਕਦੇ।
ਜੇਕਰ ਕੋਈ ਲਾਲ ਦਿਲ ਵਾਲਾ ਇਮੋਜੀ ਭੇਜਦਾ ਹੈ ਤਾਂ ਸਾਊਦੀ ਪ੍ਰਸ਼ਾਸਨ 20 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਅਤੇ 2 ਤੋਂ 5 ਸਾਲ ਦੀ ਕੈਦ ਦੀ ਸਜ਼ਾ ਦੇ ਸਕਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਜੇਕਰ ਕਿਸੇ ਵਿਅਕਤੀ ਨੇ ਰੈੱਡ ਹਾਰਟ ਇਮੋਜੀ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਤਾਂ ਸਜ਼ਾ ਹੋਰ ਵਧ ਜਾਵੇਗੀ।
ਅਜਿਹਾ ਕਰਨ ਤੋਂ ਬਾਅਦ ਵੀ ਜੇਕਰ ਕੋਈ ਦੁਬਾਰਾ ਰੈੱਡ ਹਾਰਟ ਇਮੋਜੀ ਭੇਜਦਾ ਹੈ ਤਾਂ ਸਜ਼ਾ ਅਤੇ ਜੁਰਮਾਨਾ ਦੋਵੇਂ ਵਧਾ ਦਿੱਤੇ ਜਾਣਗੇ।
ਜੇਕਰ ਸਜ਼ਾ ਦੇ ਬਾਅਦ ਵੀ ਇਮੋਜੀ ਭੇਜਦੇ ਹੋ ਤਾਂ ਆਦਤਨ ਅਜਿਹਾ ਕਰਨ 'ਤੇ 5 ਸਾਲ ਦੀ ਕੈਦ ਅਤੇ 60 ਲੱਖ ਰੁਪਏ ਦਾ ਜੁਰਮਾਨਾ ਹੋਵੇਗਾ।