17 Feb 2024
TV9 Punjabi
ਸੁਪਨੇ ਸ਼ਾਸਤਰ ਦੇ ਅਨੁਸਾਰ, ਇਹ ਮੰਨਿਆ ਜਾਂਦਾ ਹੈ ਕਿ ਜੋ ਵਿਅਕਤੀ ਆਪਣੇ ਸੁਪਨੇ ਵਿੱਚ ਪੈਸਾ ਵੇਖਦਾ ਹੈ. ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਨਿਸ਼ਚਤ ਰੂਪ ਵਿੱਚ ਪੈਸਾ ਮਿਲਣ ਵਾਲਾ ਹੈ। ਇਸਦਾ ਮਤਲਬ ਹੈ ਕਿ ਤੁਹਾਨੂੰ ਕਿਤੇ ਵੀ ਬਹੁਤ ਸਾਰਾ ਪੈਸਾ ਮਿਲਣ ਵਾਲਾ ਹੈ।
ਜੋਤਸ਼ੀ ਨਰਾਇਣ ਹਰੀ ਸ਼ੁਕਲਾ ਨੇ TV9 ਨੂੰ ਦੱਸਿਆ ਕਿ ਜੇਕਰ ਸੁਪਨੇ 'ਚ ਕਮਲ ਦਾ ਫੁੱਲ ਦਿਖਾਈ ਦਿੰਦਾ ਹੈ, ਤਾਂ ਇਹ ਸੰਕੇਤ ਦਿੰਦਾ ਹੈ ਕਿ ਲੋਕਾਂ ਨੂੰ ਕੁਝ ਹੀ ਦਿਨਾਂ 'ਚ ਆਰਥਿਕ ਲਾਭ ਮਿਲੇਗਾ।
ਸੁਪਨੇ 'ਚ ਨੋਟ ਦੇਖਣਾ ਬਹੁਤ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਜੋਤਸ਼ੀਆਂ ਮੁਤਾਬਕ ਸੁਪਨੇ 'ਚ ਕਾਗਜ਼ੀ ਨੋਟ ਦੇਖਣਾ ਭਵਿੱਖ 'ਚ ਬਿਨਾਂ ਕਿਸੇ ਮਿਹਨਤ ਦੇ ਕਿਤੇ ਤੋਂ ਪੈਸਾ ਮਿਲਣ ਦਾ ਸੰਕੇਤ ਦਿੰਦਾ ਹੈ।
ਜੋਤਿਸ਼ ਸ਼ਾਸਤਰ ਦੇ ਮੁਤਾਬਕ ਸੁਪਨੇ 'ਚ ਗਾਂ ਦੇਖਣਾ ਬਹੁਤ ਹੀ ਸ਼ੁਭ ਸੰਕੇਤ ਹੈ। ਇਹ ਸੁਪਨਾ ਦਰਸਾਉਂਦਾ ਹੈ ਕਿ ਤੁਹਾਨੂੰ ਜਲਦੀ ਹੀ ਦੌਲਤ ਅਤੇ ਸਨਮਾਨ ਮਿਲਣ ਵਾਲਾ ਹੈ।
ਸੁਪਨੇ 'ਚ ਹਾਥੀ ਦੇਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਜੋਤਸ਼ੀਆਂ ਮੁਤਾਬਕ ਸੁਪਨੇ 'ਚ ਹਾਥੀ ਦੇਖਣ ਦਾ ਮਤਲਬ ਹੈ ਕਿ ਤੁਹਾਨੂੰ ਕਿਸੇ ਨਾ ਕਿਸੇ ਮਾਧਿਅਮ ਨਾਲ ਬਹੁਤ ਸਾਰਾ ਧਨ ਮਿਲਣ ਵਾਲਾ ਹੈ।
ਸੁਪਨੇ 'ਚ ਚਿੱਟਾ ਘੋੜਾ ਦੇਖਣਾ ਤੁਹਾਡੀ ਚੰਗੀ ਕਿਸਮਤ ਨੂੰ ਦਰਸਾਉਂਦਾ ਹੈ। ਜੇਕਰ ਤੁਸੀਂ ਅਜਿਹਾ ਸੁਪਨਾ ਦੇਖਦੇ ਹੋ ਤਾਂ ਸਮਝ ਲਓ ਕਿ ਪੈਸੇ ਦੇ ਮਾਮਲੇ 'ਚ ਕਿਸਮਤ ਤੁਹਾਡਾ ਪੂਰਾ ਸਾਥ ਦੇਣ ਵਾਲੀ ਹੈ।
ਸੁਪਨੇ 'ਚ ਕਾਲਾ ਸੱਪ ਦੇਖਣਾ ਵੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਜੇਕਰ ਤੁਹਾਨੂੰ ਸੁਪਨੇ 'ਚ ਸੱਪ ਨਜ਼ਰ ਆਉਂਦਾ ਹੈ ਤਾਂ ਸਮਝ ਲਓ ਕਿ ਤੁਹਾਨੂੰ ਆਰਥਿਕ ਲਾਭ ਹੋਣ ਵਾਲਾ ਹੈ।