23-08- 2024
TV9 Punjabi
Author: Isha Sharma
ਦੇਸ਼ ਦੇ ਦਿੱਗਜ ਕਾਰੋਬਾਰੀ ਅਨਿਲ ਅੰਬਾਨੀ ਨੂੰ ਵੱਡਾ ਝਟਕਾ ਲੱਗਾ ਹੈ। ਮਾਰਕੀਟ ਰੈਗੂਲੇਟਰੀ ਸੇਬੀ ਨੇ ਅਨਿਲ ਅੰਬਾਨੀ ‘ਤੇ 5 ਸਾਲ ਲਈ ਪਾਬੰਦੀ ਲਗਾ ਦਿੱਤੀ ਹੈ।
ਅਨਿਲ ਅੰਬਾਨੀ ਸਮੇਤ 24 ਹੋਰ ਸੰਸਥਾਵਾਂ ‘ਤੇ ਪਾਬੰਦੀ ਲਗਾਈ ਗਈ ਹੈ। ਸੇਬੀ ਨੇ ਇਨ੍ਹਾਂ ਸਾਰਿਆਂ ‘ਤੇ ਸਿਕਓਰਿਟੀ ਬਾਜ਼ਾਰ ਤੋਂ ਬੈਨ ਕਰ ਦਿੱਤਾ ਹੈ।
ਬੈਨ ਦੇ ਨਾਲ ਸੇਬੀ ਨੇ 25 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਸ ਪਾਬੰਦੀ ਤੋਂ ਬਾਅਦ ਅਨਿਲ ਅੰਬਾਨੀ ਹੁਣ ਸਿਕਓਰਿਟੀ ਬਾਜ਼ਾਰ ‘ਚ ਹਿੱਸਾ ਨਹੀਂ ਲੈ ਸਕਣਗੇ।
ਸੇਬੀ ਨੇ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਹੋਮ ਫਾਈਨਾਂਸ ‘ਤੇ ਵੀ 6 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ ਅਤੇ ਇਸ ਕੰਪਨੀ ‘ਤੇ 6 ਮਹੀਨਿਆਂ ਲਈ ਬੈਨ ਲਗਾ ਦਿੱਤਾ ਹੈ।
ਦਰਅਸਲ, ਸੇਬੀ ਨੇ ਕੰਪਨੀ ਤੋਂ ਫੰਡ ਡਾਇਵਰਸ਼ਨ ਦੇ ਆਰੋਪ ‘ਚ ਇਨ੍ਹਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ।
ਸੇਬੀ ਦੀ ਖਬਰ ਆਉਂਦੇ ਹੀ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਪਾਵਰ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।