ਚੰਡੀਗੜ੍ਹ 'ਚ ਸਿਆਸਤਦਾਨਾਂ ਤੇ ਕਲਾਕਾਰਾਂ ਨੂੰ ਪਾਈਆਂ ਵੋਟਾਂ, ਦੇਖੋ ਤਸਵੀਰਾਂ

1 June 2024

TV9 Punjabi

Author: Isha Sharma

ਚੰਡੀਗੜ੍ਹ 'ਚ ਲੋਕ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਦੁਪਹਿਰ 1 ਵਜੇ ਤੱਕ ਲੋਕ ਸਭਾ ਸੀਟ 'ਤੇ 40.14 ਫੀਸਦੀ ਵੋਟਿੰਗ ਹੋ ਚੁੱਕੀ ਹੈ।ਇਸ ਸੀਟ ਲਈ ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। 

ਚੰਡੀਗੜ੍ਹ

ਇਸ ਸੀਟ ਲਈ ਕੁੱਲ 19 ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ ਵਿੱਚ ਮੁੱਖ ਮੁਕਾਬਲਾ ਭਾਜਪਾ ਦੇ ਸੰਜੇ ਟੰਡਨ ਅਤੇ I.N.D.I.A. ਦੇ ਮਨੀਸ਼ ਤਿਵਾੜੀ ਵਿਚਕਾਰ ਹੈ। 

19 ਉਮੀਦਵਾਰ

ਚੰਡੀਗੜ੍ਹ 'ਚ ਲੋਕ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਦੁਪਹਿਰ 3 ਵਜੇ ਤੱਕ ਲੋਕ ਸਭਾ ਸੀਟ 'ਤੇ 50.61 ਫੀਸਦੀ ਵੋਟਿੰਗ ਹੋ ਚੁੱਕੀ ਹੈ।

50.61 ਫੀਸਦੀ ਵੋਟਿੰਗ

ਅਦਾਕਾਰਾ ਅਤੇ ਲੋਕ ਸਭਾ ਚੋਣਾਂ ਲਈ ਚੰਡੀਗੜ੍ਹ ਦੀ ਸਟੇਟ ਆਈਕਨ, ਸਮਾਇਰਾ ਸੰਧੂ ਚੰਡੀਗੜ੍ਹ ਵਿੱਚ ਇੱਕ ਪੋਲਿੰਗ ਬੂਥ 'ਤੇ ਵੋਟ ਪਾਇਆ ਅਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਸਮਾਇਰਾ ਸੰਧੂ

ਚੰਡੀਗੜ੍ਹ: ਭਾਜਪਾ ਸੰਸਦ ਮੈਂਬਰ ਕਿਰਨ ਖੇਰ ਨੇ ਲੋਕ ਸਭਾ ਚੋਣਾਂ 2024 ਦੇ ਸੱਤਵੇਂ ਪੜਾਅ ਲਈ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ।

ਕਿਰਨ ਖੇਰ 

ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਮੁੰਬਈ ਤੋਂ ਆ ਕੇ ਚੰਡੀਗੜ੍ਹ 'ਚ ਆਪਣੀ ਵੋਟ ਪਾਈ।

ਆਯੁਸ਼ਮਾਨ ਖੁਰਾਨਾ

ਭਾਜਪਾ ਉਮੀਦਵਾਰ ਸੰਜੇ ਟੰਡਨ ਅਤੇ ਹਰਿਆਣਾ ਦੇ ਸੀਈਓ ਅਨੁਰਾਗ ਅਗਰਵਾਲ ਪਹਿਲਾਂ ਹੀ ਆਪਣੀ ਵੋਟ ਪਾ ਚੁੱਕੇ ਹਨ।

ਸੰਜੇ ਟੰਡਨ 

ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਆਪਣੇ ਲਈ ਵੋਟ ਨਹੀਂ ਪਾ ਸਕਣਗੇ ਕਿਉਂਕਿ ਉਨ੍ਹਾਂ ਦੀ ਵੋਟ ਪੰਜਾਬ ਦੇ ਲੁਧਿਆਣਾ ਵਿੱਚ ਪੈਂਦੀ ਹੈ। ਇਸ ਸੀਟ 'ਤੇ ਕੁੱਲ 659805 ਵੋਟਰ ਹਨ। 

ਮਨੀਸ਼ ਤਿਵਾੜੀ

ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਅੱਜ ਵੋਟਿੰਗ, 81 ਹਜ਼ਾਰ ਸੁਰੱਖਿਆ ਮੁਲਾਜ਼ਮ ਤਾਇਨਾਤ