19-06- 2025
TV9 Punjabi
Author: Isha Sharma
ਜੇਕਰ ਤੁਸੀਂ ਆਪਣੇ 'ਤੇ Cyber Attack ਤੋਂ ਬਚਣਾ ਚਾਹੁੰਦੇ ਹੋ, ਤਾਂ ਇਸ ਲਈ ਤੁਹਾਨੂੰ ਇੱਕ ਮਜ਼ਬੂਤ ਅਤੇ ਲੰਬੇ ਪਾਸਵਰਡ ਇਸਤੇਮਾਲ ਕਰਨਾ ਚਾਹੀਦਾ ਹੈ।
Two-Factor Password ਤੁਹਾਨੂੰ ਵਾਧੂ ਸੁਰੱਖਿਆ ਪ੍ਰਦਾਨ ਕਰਦੀ ਹੈ। ਇਸਨੂੰ ਆਪਣੇ ਸਾਰੇ ਮਹੱਤਵਪੂਰਨ ਅਕਾਊਂਟਸ ਵਿੱਚ ਐਕਟਿਵ ਕਰੋ, ਤਾਂ ਜੋ Cyber Attack ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕੇ।
ਤੁਹਾਨੂੰ ਹਮੇਸ਼ਾ ਆਪਣੇ ਓਪਰੇਟਿੰਗ ਸਿਸਟਮ, ਬ੍ਰਾਊਜ਼ਰ ਅਤੇ ਸਾਫਟਵੇਅਰ ਐਪਲੀਕੇਸ਼ਨਾਂ ਨੂੰ ਅਪਡੇਟ ਰੱਖਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸਾਈਬਰ ਹਮਲੇ ਦਾ ਖ਼ਤਰਾ ਬਹੁਤ ਹੱਦ ਤੱਕ ਘੱਟ ਜਾਂਦਾ ਹੈ।
ਫਿਸ਼ਿੰਗ ਈਮੇਲਾਂ ਸਾਈਬਰ ਅਪਰਾਧੀਆਂ ਲਈ ਨਿੱਜੀ ਡੇਟਾ ਤੱਕ ਪਹੁੰਚ ਕਰਨ ਦਾ ਇੱਕ ਆਸਾਨ ਤਰੀਕਾ ਹੈ। ਕਿਸੇ ਵੀ ਅਣਜਾਣ Sources ਤੋਂ ਲਿੰਕਸ 'ਤੇ ਕਲਿੱਕ ਕਰਨ ਜਾਂ ਅਟੈਚਮੈਂਟ ਡਾਊਨਲੋਡ ਕਰਨ ਤੋਂ ਬਚੋ।
ਹਮੇਸ਼ਾ ਸੁਰੱਖਿਅਤ ਵਾਈ-ਫਾਈ ਦੀ ਵਰਤੋਂ ਕਰੋ। ਬੈਂਕਿੰਗ ਜਾਂ ਹੋਰ ਸੰਵੇਦਨਸ਼ੀਲ ਗਤੀਵਿਧੀਆਂ ਲਈ Public Wifi ਨਾਲ ਜੁੜਨ ਤੋਂ ਬਚੋ।
ਆਪਣੀਆਂ ਮਹੱਤਵਪੂਰਨ ਫਾਈਲਾਂ ਅਤੇ ਡੇਟਾ ਦਾ ਨਿਯਮਿਤ ਤੌਰ 'ਤੇ ਬੈਕਅੱਪ ਲਓ। ਇਸ ਬੈਕਅੱਪ ਨੂੰ ਕਲਾਉਡ ਸਟੋਰੇਜ ਜਾਂ ਬਾਹਰੀ ਹਾਰਡ ਡਰਾਈਵ ਵਿੱਚ ਰੱਖਿਆ ਜਾ ਸਕਦਾ ਹੈ।
VPN ਤੁਹਾਡੇ ਇੰਟਰਨੈਟ ਕਨੈਕਸ਼ਨ ਨੂੰ ਐਨਕ੍ਰਿਪਟ ਕਰਦਾ ਹੈ, ਜਿਸ ਨਾਲ ਸਾਈਬਰ ਅਪਰਾਧੀਆਂ ਲਈ ਤੁਹਾਡੇ ਡੇਟਾ ਨੂੰ ਰੋਕਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।