3 Feb 2024
TV9 Punjabi
ਫੈਟ ਟੂ ਫਿਟ ਸਫ਼ਰ ਵਿਚ ਲੋਕ ਡਾਈਟ ਨੂੰ ਲੈ ਕੇ ਸਭ ਤੋਂ ਜ਼ਿਆਦਾ ਚਿੰਤਤ ਹੁੰਦੇ ਹਨ ਕਿਉਂਕਿ ਵਰਕਆਊਟ ਦੇ ਨਾਲ ਖਾਣੇ ਦਾ ਸਹੀ ਮੇਲ ਹੀ ਫਿਟਨੈੱਸ ਦਿੰਦਾ ਹੈ।
ਰੋਟੀ ਨਾ ਹੋਵੇ ਤਾਂ ਖਾਣੇ ਦੀ ਪਲੇਟ ਅਧੂਰੀ ਜਾਪਦੀ ਹੈ, ਲੋਕ ਬਾਜਰੇ, ਮੱਕੀ, ਜਵਾਰ, ਚੌਲਾਂ ਦੇ ਆਟੇ ਦੀਆਂ ਰੋਟੀਆਂ ਖਾਂਦੇ ਹਨ ਪਰ ਕਣਕ ਦੀ ਰੋਟੀ ਸਭ ਤੋਂ ਵੱਧ ਖਾਧੀ ਜਾਂਦੀ ਹੈ।
ਜੇਕਰ ਤੁਸੀਂ ਭਾਰ ਘਟਾ ਰਹੇ ਹੋ ਅਤੇ ਤੁਹਾਡੇ ਮਨ ਵਿੱਚ ਇਹ ਸਵਾਲ ਵੀ ਹੈ ਕਿ ਤੁਹਾਨੂੰ ਇੱਕ ਦਿਨ ਵਿੱਚ ਕਿੰਨੀ ਰੋਟੀ ਖਾਣੀ ਚਾਹੀਦੀ ਹੈ, ਤਾਂ ਆਓ ਜਾਣਦੇ ਹਾਂ।
ਫਿੱਟ ਰਹਿਣ ਲਈ ਔਰਤਾਂ ਨੂੰ ਲਗਭਗ 1400 ਕੈਲੋਰੀਜ਼ ਲੈਣ ਦੀ ਲੋੜ ਹੁੰਦੀ ਹੈ, ਇਸ ਲਈ ਸਵੇਰੇ-ਸ਼ਾਮ ਦੋ-ਦੋ ਰੋਟੀਆਂ ਕਾਫੀ ਹਨ।
ਮਰਦਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਲਈ ਭਾਰ ਘਟਾਉਣ ਦੌਰਾਨ ਲਗਭਗ 1700 ਕੈਲੋਰੀ ਲੈਣਾ ਉਚਿਤ ਮੰਨਿਆ ਜਾਂਦਾ ਹੈ, ਇਸ ਤਰ੍ਹਾਂ ਮਰਦ ਸਵੇਰੇ-ਸ਼ਾਮ 3-3 ਰੋਟੀਆਂ ਖਾ ਸਕਦੇ ਹਨ।
ਤੁਹਾਡਾ ਭਾਰ ਘਟਾਉਣਾ ਸਿਰਫ਼ ਰੋਟੀ ਖਾਣ 'ਤੇ ਹੀ ਨਹੀਂ, ਸਗੋਂ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਤੁਸੀਂ ਦਿਨ ਭਰ ਕਿੰਨੀਆਂ ਕੈਲੋਰੀਆਂ ਖਾ ਰਹੇ ਹੋ ਅਤੇ ਬਰਨ ਕਰ ਰਹੇ ਹੋ।
ਜੇਕਰ ਤੁਹਾਡੀ ਖੁਰਾਕ ਦੋ ਤੋਂ ਵੱਧ ਰੋਟੀਆਂ ਹੈ, ਤਾਂ ਤੁਸੀਂ ਜਵਾਰ ਦੀ ਰੋਟੀ ਲੈ ਸਕਦੇ ਹੋ, ਕਿਉਂਕਿ ਇਸ ਵਿੱਚ ਕੈਲੋਰੀ ਘੱਟ ਹੁੰਦੀ ਹੈ ਅਤੇ ਕਣਕ ਦੇ ਮੁਕਾਬਲੇ ਇਸ ਵਿੱਚ ਫਾਈਬਰ ਵੀ ਹੁੰਦਾ ਹੈ।