ਸਿਡਨੀ ਟੈਸਟ ਤੋਂ ਪਹਿਲਾਂ ਰੋਹਿਤ ਦੀ ਭਾਵੁਕ ਪੋਸਟ TV9 Punjabi Author: Rohit
01-01- 2025
ਮੈਲਬੋਰਨ ਟੈਸਟ 'ਚ ਆਸਟ੍ਰੇਲੀਆ ਹੱਥੋਂ 184 ਦੌੜਾਂ ਦੀ ਕਰਾਰੀ ਹਾਰ ਨਾਲ ਟੀਮ ਇੰਡੀਆ ਸੀਰੀਜ਼ 'ਚ 1-2 ਨਾਲ ਪਿੱਛੇ ਹੋ ਗਈ ਹੈ। Pic Credit: Getty Images/PTI/Instagram
ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਮੈਚ 3 ਜਨਵਰੀ ਤੋਂ ਸਿਡਨੀ 'ਚ ਖੇਡਿਆ ਜਾਵੇਗਾ, ਜਿੱਥੇ ਟੀਮ ਇੰਡੀਆ ਨੂੰ ਕਿਸੇ ਵੀ ਕੀਮਤ 'ਤੇ ਜਿੱਤਣਾ ਜ਼ਰੂਰੀ ਹੈ।
ਟੀਮ ਦੇ ਅਜਿਹੇ ਪ੍ਰਦਰਸ਼ਨ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਸਾਰਿਆਂ ਦੇ ਨਿਸ਼ਾਨੇ 'ਤੇ ਹਨ ਕਿਉਂਕਿ ਨਾ ਤਾਂ ਉਨ੍ਹਾਂ ਦੀ ਕਪਤਾਨੀ ਵਿੱਚ ਦਮ ਦਿਖ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਦਾ ਬੱਲਾ ਚਲ ਰਿਹਾ ਹੈ।
ਅਜਿਹੇ 'ਚ ਰੋਹਿਤ 'ਤੇ ਸਿਡਨੀ ਟੈਸਟ ਤੋਂ ਬਾਅਦ ਸੰਨਿਆਸ ਲੈਣ ਜਾਂ ਆਖਰੀ ਮੈਚ ਤੋਂ ਖੁਦ ਨੂੰ ਬਾਹਰ ਕਰਨ ਦਾ ਦਬਾਅ ਵਧ ਰਿਹਾ ਹੈ।
ਇਸ ਸਭ ਦੇ ਵਿਚਕਾਰ ਭਾਰਤੀ ਕਪਤਾਨ ਨੇ ਸਿਡਨੀ ਟੈਸਟ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਵੀਡੀਓ ਪੋਸਟ ਕੀਤਾ ਅਤੇ ਸਾਰਿਆਂ ਦਾ ਧੰਨਵਾਦ ਕੀਤਾ।
ਨਹੀਂ-ਨਹੀਂ, ਰੋਹਿਤ ਨੇ ਸੰਨਿਆਸ ਦਾ ਐਲਾਨ ਨਹੀਂ ਕੀਤਾ ਪਰ ਸਾਲ ਦਾ ਧੰਨਵਾਦ ਕੀਤਾ। ਉਸ ਨੇ ਲਿਖਿਆ- ਉਤਰਾਅ-ਚੜ੍ਹਾਅ ਦੇ ਵਿਚਕਾਰ ਹਰ ਚੀਜ਼ ਲਈ 2024 ਦਾ ਧੰਨਵਾਦ।
ਰੋਹਿਤ ਭਲੇ ਹੀ ਬੁਰੇ ਦੌਰ 'ਚੋਂ ਗੁਜ਼ਰ ਰਹੇ ਹੋਣ ਪਰ ਉਨ੍ਹਾਂ ਦੀ ਕਪਤਾਨੀ 'ਚ ਭਾਰਤ ਨੇ ਟੀ-20 ਵਿਸ਼ਵ ਕੱਪ ਜਿੱਤਿਆ ਅਤੇ ਉਹ ਦੂਜੀ ਵਾਰ ਪਿਤਾ ਵੀ ਬਣੇ।