25-09- 2024
TV9 Punjabi
Author: Ramandeep Singh
ਵਿਰਾਟ ਕੋਹਲੀ ਅਤੇ ਰਿਸ਼ਭ ਪੰਤ ਨੂੰ ਰਣਜੀ ਟਰਾਫੀ 2024-25 ਲਈ ਸੰਭਾਵਿਤ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
2019 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਵਿਰਾਟ ਕੋਹਲੀ ਨੂੰ ਦਿੱਲੀ ਟੀਮ ਦੇ ਸੰਭਾਵਿਤ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਵਿਰਾਟ ਕੋਹਲੀ ਨੂੰ ਆਖਰੀ ਵਾਰ 2012 'ਚ ਰਣਜੀ ਟਰਾਫੀ ਖੇਡਦੇ ਦੇਖਿਆ ਗਿਆ ਸੀ। ਉਨ੍ਹਾਂ ਨੇ ਯੂਪੀ ਖ਼ਿਲਾਫ਼ ਪਹਿਲੀ ਪਾਰੀ ਵਿੱਚ 14 ਅਤੇ ਦੂਜੀ ਪਾਰੀ ਵਿੱਚ 42 ਦੌੜਾਂ ਬਣਾਈਆਂ। ਵਿਰਾਟ ਨੂੰ ਭੁਵੀ ਨੇ ਆਊਟ ਕੀਤਾ।
ਰਣਜੀ ਟਰਾਫੀ 2024-25, 11 ਅਕਤੂਬਰ ਤੋਂ ਸ਼ੁਰੂ ਹੋਵੇਗੀ। ਯਾਨੀ ਨਿਊਜ਼ੀਲੈਂਡ ਖਿਲਾਫ 16 ਅਕਤੂਬਰ ਤੋਂ ਬੈਂਗਲੁਰੂ 'ਚ ਖੇਡੇ ਜਾਣ ਵਾਲੇ ਪਹਿਲੇ ਟੈਸਟ ਤੋਂ ਠੀਕ ਪਹਿਲਾਂ।
ਰਣਜੀ ਟਰਾਫੀ 2024-25 ਲਈ ਦਿੱਲੀ ਦੇ ਸੰਭਾਵਿਤ ਖਿਡਾਰੀਆਂ ਦੀ ਚੋਣ 24 ਸਤੰਬਰ ਨੂੰ ਕੀਤੀ ਗਈ ਸੀ। 26 ਸਤੰਬਰ ਨੂੰ ਚੁਣੇ ਗਏ ਸਾਰੇ ਖਿਡਾਰੀਆਂ ਦਾ ਫਿਟਨੈਸ ਟੈਸਟ ਹੋਵੇਗਾ।
ਦਿੱਲੀ ਦੇ ਸੰਭਾਵੀ ਖਿਡਾਰੀਆਂ ਦੀ ਚੋਣ ਦੌਰਾਨ ਚੇਅਰਪਰਸਨ ਗੁਰਸ਼ਰਨ ਸਿੰਘ ਤੋਂ ਇਲਾਵਾ ਮੁੱਖ ਕੋਚ ਸ਼ਰਨਦੀਪ ਸਿੰਘ, ਸੰਯੁਕਤ ਸਕੱਤਰ ਰਾਜਨ ਮਨਚੰਦਾ, ਚੋਣਕਾਰ ਰਾਜੀਵ ਵਿਨਾਇਕ ਅਤੇ ਕੇ. ਭਾਸਕਰ ਪਿੱਲਈ ਹਾਜ਼ਰ ਸਨ।
ਹਾਲਾਂਕਿ ਵਿਰਾਟ ਅਤੇ ਪੰਤ ਦਿੱਲੀ ਟੀਮ 'ਚ ਸ਼ਾਮਲ ਹੋਣ ਤੋਂ ਬਾਅਦ ਰਣਜੀ ਟਰਾਫੀ 'ਚ ਖੇਡਣਗੇ ਜਾਂ ਨਹੀਂ, ਇਸ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੋਇਆ ਹੈ।