ਰਿੰਕੂ ਸਿੰਘ ਨੂੰ IPL 'ਚ ਕਿੰਨੀ ਮਿਲਦੀ ਹੈ ਤਨਖਾਹ?

 13 Dec 2023

TV9 Punjabi

ਉੱਤਰ ਪ੍ਰਦੇਸ਼ ਤੋਂ ਆਏ ਰਿੰਕੂ ਸਿੰਘ ਇਨ੍ਹੀਂ ਦਿਨੀਂ ਟੀਮ ਇੰਡੀਆ ਦੀ ਨਵੀਂ ਸਨਸਨੀ ਬਣ ਗਏ ਹਨ। ਆਸਟ੍ਰੇਲੀਆ ਖਿਲਾਫ ਸੀਰੀਜ਼ ਹੋਵੇ ਜਾਂ ਦੱਖਣੀ ਅਫਰੀਕਾ ਖਿਲਾਫ ਮੈਚ, ਹਰ ਜਗ੍ਹਾ ਰਿੰਕੂ ਨੇ ਆਪਣੀ ਛਾਪ ਛੱਡੀ ਹੈ।

ਰਿੰਕੂ ਸਿੰਘ ਨਵੀਂ ਸਨਸਨੀ ਬਣੇ

Pic Credit: AFP/PTI

ਰਿੰਕੂ ਸਿੰਘ ਦੀ ਕਹਾਣੀ ਤੋਂ ਲੋਕ ਪਹਿਲਾਂ ਹੀ ਜਾਣੂ ਹਨ, ਕਿਉਂਕਿ ਰਿੰਕੂ ਨੇ ਪਿਛਲੇ 2-3 ਸਾਲਾਂ 'ਚ IPL 'ਚ ਕਾਫੀ ਨਾਮ ਕਮਾਇਆ ਹੈ। ਰਿੰਕੂ ਜਿਸ ਫਾਰਮ 'ਚ ਹੈ,  ਉਨ੍ਹਾਂ ਦਾ ਨਾਂ ਨਿਲਾਮੀ 'ਚ 'ਚ ਹੁੰਦਾ ਤਾਂ ਉਨ੍ਹਾਂ ਨੂੰ ਕਰੋੜਾਂ ਰੁਪਏ ਮਿਲ ਜਾਂਦੇ।

ਆਈਪੀਐਲ ਤੋਂ ਕਮਾਈ

ਪਰ ਰਿੰਕੂ ਸਿੰਘ ਜਿੰਨੀਆਂ ਵੀ ਦੌੜਾਂ ਬਣਾ ਲੈਣ, ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ। ਕਿਉਂਕਿ ਰਿੰਕੂ ਸਿੰਘ ਦਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਕਰਾਰ ਹੈ।

ਕੇਕੇਆਰ ਨਾਲ ਚੱਲ ਰਿਹਾ ਕਾਂਟ੍ਰੈਕਟ

ਕੇਕੇਆਰ ਨੇ ਰਿੰਕੂ ਸਿੰਘ ਨੂੰ ਸਿਰਫ 55 ਲੱਖ ਰੁਪਏ ਦੀ ਕੀਮਤ 'ਤੇ ਬਰਕਰਾਰ ਰੱਖਿਆ ਹੈ, ਜਿਸ ਦਾ ਮਤਲਬ ਹੈ ਕਿ ਅਗਲੇ ਇੱਕ ਜਾਂ ਦੋ ਸਾਲਾਂ ਤੱਕ ਰਿੰਕੂ ਸਿੰਘ ਨੂੰ ਇਸ ਬੇਸ ਪ੍ਰਾਈਸ 'ਤੇ ਬਰਕਰਾਰ ਰੱਖਿਆ ਜਾਵੇਗਾ।

ਰਿੰਕੂ ਸਿੰਘ ਨੂੰ ਕਿੰਨੀ ਤਨਖਾਹ ਮਿਲਦੀ ਹੈ?

ਰਿੰਕੂ ਸਿੰਘ ਨੇ 2017 ਵਿੱਚ 10 ਲੱਖ ਰੁਪਏ ਦੀ ਬੇਸ ਪ੍ਰਾਈਸ ਨਾਲ ਆਈਪੀਐਲ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ  ਇਕ ਸੀਜ਼ਨ 80 ਲੱਖ ਰੁਪਏ ਵੀ ਮਿਲੇ ਸਨ। ਪਰ 2022 ਵਿੱਚ ਕੇਕੇਆਰ ਨੇ ਉਨ੍ਹਾਂ ਨੂੰ 55 ਲੱਖ ਰੁਪਏ ਵਿੱਚ ਬਰਕਰਾਰ ਰੱਖਿਆ।

10 ਲੱਖ ਰੁਪਏ ਨਾਲ ਸ਼ੁਰੂ ਕੀਤਾ ਆਈਪੀਐਲ

ਯਾਨੀ ਰਿੰਕੂ ਸਿੰਘ ਦੀ ਤਨਖਾਹ 2024 ਦੇ ਆਈਪੀਐਲ ਤੋਂ ਬਾਅਦ ਹੀ ਵਧ ਸਕਦੀ ਹੈ। ਜਿਸ ਤਰ੍ਹਾਂ ਦਾ ਰਿੰਕੂ ਸਿੰਘ ਦਾ ਪ੍ਰਦਰਸ਼ਨ ਹੈ, ਜੇਕਰ ਉਹ ਨਿਲਾਮੀ ਵਿੱਚ ਹੁੰਦੇ ਤਾਂ ਸ਼ਾਇਦ ਕਰੋੜਾਂ ਰੁਪਏ ਕਮਾ ਲੈਂਦੇ।

ਅਗਲੇ ਸਾਲ ਤੋਂ ਬਾਅਦ ਤਨਖਾਹ ਵਧੇਗੀ

ਹਾਲਾਂਕਿ ਰਿੰਕੂ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਕੇਕੇਆਰ ਨੇ ਔਖੇ ਸਮੇਂ 'ਚ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਨੂੰ ਇਸ ਮੁਕਾਮ 'ਤੇ ਪਹੁੰਚਾਇਆ ਹੈ। ਅਜਿਹੇ 'ਚ ਉਹ ਇਸ ਟੀਮ ਨਾਲ ਰਹਿਣਾ ਚਾਹੁੰਦੇ ਹਨ।

ਕੇਕੇਆਰ ਪਸੰਦੀਦਾ ਟੀਮ

ਸਕਿਨ 'ਤੇ ਇਸ ਤਰ੍ਹਾਂ ਲਗਾਓ ਆਂਵਲਾ, ਆਵੇਗਾ ਗਲੋ