9 Feb 2024
TV9 Punjabi
ਭਾਰਤੀ ਟੀਮ ਦੇ ਆਲਰਾਉਂਡਰ ਰਵਿੰਦਰ ਜਡੇਜਾ ਵਿਵਾਦਾਂ 'ਚ ਆ ਗਏ ਹਨ। ਉਨ੍ਹਾਂ ਦੇ ਪਿਤਾ ਨੇ ਉਨ੍ਹਾਂ 'ਤੇ ਦੋਸ਼ ਲਾਏ ਹਨ।
Pic Credit: AFP/PTI/Instagram
ਜਡੇਜਾ 'ਤੇ ਇਲਜ਼ਾਮ ਹੈ ਕਿ ਉਹ ਆਪਣੇ ਪਰਿਵਾਰ ਤੋਂ ਅਲੱਗ ਰਹਿੰਦੇ ਹਨ ਅਤੇ ਆਪਣੇ ਪਿਤਾ ਨਾਲ ਗੱਲ ਤੱਕ ਨਹੀਂ ਕਰਦੇ।
ਜਡੇਜਾ ਨੇ ਖ਼ਬਰਾਂ ਤੇ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਇਕਪਾਸੜ ਦੱਸਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਹ ਸਭ ਉਨ੍ਹਾਂ ਦੀ ਪਤਨੀ ਰਿਵਾਬਾ ਦੀ ਇਮੇਜ਼ ਨੂੰ ਨੁਕਸਾਨ ਪਹੁੰਚਾਣ ਲਈ ਕੀਤਾ ਜਾ ਰਿਹਾ ਹੈ।
ਰਿਪੋਰਟਸ ਮੁਤਾਬਕ ਜਡੇਜਾ ਦੇ ਪਿਤਾ ਨੇ ਕਿਹਾ ਕਿ ਇਹ ਸਾਰਾ ਵਿਵਾਦ ਹੋਟਲ ਨੂੰ ਲੈ ਕੇ ਸ਼ੁਰੂ ਹੋਇਆ ਸੀ। ਰਿਵਾਬਾ ਹੋਟਲ ਆਪਣੇ ਨਾਮ ਕਰਵਾਉਣਾ ਚਾਹੁੰਦੀ ਸੀ।
ਜਡੇਜਾ ਨੇ ਆਪਣੇ ਪਰਿਵਾਰ ਵਾਲਿਆ ਨੂੰ ਹੋਟਲ ਆਪਣੀ ਪਤਨੀ ਦੇ ਨਾਮ ਕਰਨ ਨੂੰ ਕਿਹਾ। ਇਹ ਸਭ ਉਨ੍ਹਾਂ ਦੇ ਵਿਆਹ ਤੋਂ 2-3 ਮਹੀਨੇ ਦੇ ਅੰਦਰ ਸ਼ੁਰੂ ਹੋ ਗਿਆ ਸੀ।
ਰਿਪੋਰਟਸ ਮੁਤਾਬਕ ਜਡੇਜਾ ਦੇ ਪਿਤਾ ਨੇ ਇਹ ਵੀ ਕਿਹਾ ਕਿ ਰਿਵਾਬਾ ਦੇ ਪਰਿਵਾਰ ਵਾਲਿਆ ਨੂੰ ਸਿਰਫ਼ ਪੈਸਿਆਂ ਨਾਲ ਹੀ ਮਤਲਬ ਹੈ।
ਰਵਿੰਦਰ ਜਡੇਜਾ ਦੇ ਪਿਤਾ ਅਤੇ ਉਨ੍ਹਾਂ ਦੀ ਭੈਣਾਂ ਇੱਕ ਫਲੈਟ 'ਚ ਰਹਿੰਦੇ ਹਨ। ਜਡੇਜਾ ਰੱਖੜੀ ਦੇ ਦਿਨ ਵੀ ਭੈਣਾਂ ਕੋਲ ਨਹੀਂ ਆਉਂਦੇ ਹਨ।