10-10- 2024
TV9 Punjabi
Author: Ramandeep Singh
ਦੇਸ਼ ਦੇ ਉੱਘੇ ਕਾਰੋਬਾਰੀ ਰਤਨ ਟਾਟਾ ਭਾਵੇਂ ਹੁਣ ਜ਼ਿੰਦਾ ਨਹੀਂ ਹਨ, ਪਰ ਉਨ੍ਹਾਂ ਦਾ ਰਾਜ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਬਣਿਆ ਰਹੇਗਾ। ਰਤਨ ਟਾਟਾ ਨੂੰ ਅਲਵਿਦਾ ਕਹਿਣ ਤੋਂ ਬਾਅਦ, ਲੋਕ ਉਨ੍ਹਾਂ ਬਾਰੇ ਹੋਰ ਜਾਣਨਾ ਚਾਹੁੰਦੇ ਹਨ।
ਅਜਿਹੇ 'ਚ ਅੱਜ ਅਸੀਂ ਤੁਹਾਨੂੰ ਰਤਨ ਟਾਟਾ ਦੀ ਪਹਿਲੀ ਨੌਕਰੀ ਬਾਰੇ ਦੱਸਣ ਜਾ ਰਹੇ ਹਾਂ।
ਕਿਹਾ ਜਾਂਦਾ ਹੈ ਕਿ ਜਦੋਂ ਰਤਨ ਟਾਟਾ ਨੂੰ ਪਹਿਲੀ ਨੌਕਰੀ ਦਾ ਆਫਰ ਮਿਲਿਆ ਤਾਂ ਉਨ੍ਹਾਂ ਕੋਲ ਰੈਜ਼ਿਊਮੇ ਵੀ ਨਹੀਂ ਸੀ। ਉਨ੍ਹਾਂ ਨੇ ਤੁਰੰਤ ਇੱਕ ਟਾਈਪਰੀਡਰ ਨਾਲ ਬਣਾਇਆ ਰੈਜ਼ਿਊਮੇ ਲਿਆ ਅਤੇ ਇਸਨੂੰ IBM ਨੂੰ ਸੌਂਪ ਦਿੱਤਾ। ਕਿਸੇ ਕਾਰਨ ਉਨ੍ਹਾਂ ਨੇ ਉੱਥੇ ਕੰਮ ਨਹੀਂ ਕੀਤਾ।
ਇਸ ਤੋਂ ਬਾਅਦ ਉਨ੍ਹਾਂ ਨੇ 1961 'ਚ ਟਾਟਾ ਸਟੀਲ ਜਮਸ਼ੇਦਪੁਰ 'ਚ ਕੰਮ ਕੀਤਾ, ਜਿਸ ਤੋਂ ਬਾਅਦ ਟਾਟਾ ਮੋਟਰਜ਼ 'ਚ ਕੰਮ ਕੀਤਾ।
ਹਾਲਾਂਕਿ 1961 'ਚ ਉਨ੍ਹਾਂ ਨੂੰ ਕਿੰਨੀ ਤਨਖਾਹ ਮਿਲੀ ਸੀ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ ਪਰ ਮੌਜੂਦਾ ਸਮੇਂ 'ਚ ਉਹ ਕਈ ਕੰਪਨੀਆਂ ਦੀ ਕਮਾਂਡ ਕਰ ਰਹੇ ਸਨ।
ਰਤਨ ਟਾਟਾ ਦੀ ਸਾਲਾਨਾ ਤਨਖਾਹ ਕਰੀਬ 2.5 ਕਰੋੜ ਰੁਪਏ ਸੀ। ਉਹ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਨ। ਟਾਟਾ ਸਮੂਹ ਦੀ ਮੁੱਖ ਨਿਵੇਸ਼ ਹੋਲਡਿੰਗ ਕੰਪਨੀ, ਟਾਟਾ ਸੰਨਜ਼ ਦਾ ਜ਼ਿਆਦਾਤਰ ਮੁਨਾਫਾ ਟਾਟਾ ਟਰੱਸਟ ਨੂੰ ਜਾਂਦਾ ਹੈ।
ਇਹ ਟਰੱਸਟ ਵੱਖ-ਵੱਖ ਚੈਰੀਟੇਬਲ ਕੰਮਾਂ ਲਈ ਵਰਤਿਆ ਜਾਂਦਾ ਹੈ। ਸਮਾਜ ਸੇਵਾ ਪ੍ਰਤੀ ਉਨ੍ਹਾਂ ਦੇ ਸਮਰਪਣ ਕਾਰਨ ਹੀ ਰਤਨ ਟਾਟਾ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਨਹੀਂ ਰਹੇ।