ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਦੇ ਰਿਸੈਪਸ਼ਨ ਦੀਆਂ ਤਸਵੀਰਾਂ

 12 Dec 2023

TV9 Punjabi

ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਨੇ ਪਿਛਲੇ ਮਹੀਨੇ 29 ਤਰੀਕ ਨੂੰ ਮਨੀਪੁਰ ਵਿੱਚ ਮੈਤਈ ਰੀਤੀ-ਰਿਵਾਜਾਂ ਨਾਲ ਇੱਕ ਦੂਜੇ ਨਾਲ ਵਿਆਹ ਕੀਤਾ ਸੀ।

ਰਣਦੀਪ ਲਿਨ ਦਾ ਵਿਆਹ

ਰਣਦੀਪ ਹੁੱਡਾ ਆਪਣੇ ਵਿਆਹ ਲਈ ਮਣੀਪੁਰ ਗਏ ਸੀ। ਰਣਦੀਪ ਅਤੇ ਲਿਨ ਦਾ ਵਿਆਹ ਆਪਣੇ ਅਲੱਗ-ਅਲੱਗ ਪਹਿਰਾਵੇ ਅਤੇ ਰੀਤੀ-ਰਿਵਾਜਾਂ ਕਾਰਨ ਸੁਰਖੀਆਂ ਵਿੱਚ ਰਿਹਾ ਸੀ।

ਵਿਆਹ ਦੀ ਚਰਚਾ

ਵਿਆਹ ਦੇ ਲਗਭਗ ਦੋ ਹਫ਼ਤੇ ਬਾਅਦ, ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਨੇ ਮੁੰਬਈ ਵਿੱਚ ਆਪਣੇ ਦੋਸਤਾਂ ਅਤੇ ਫਿਲਮ ਉਦਯੋਗ ਦੇ ਲੋਕਾਂ ਲਈ ਇੱਕ ਰਿਸੈਪਸ਼ਨ ਪਾਰਟੀ ਦਿੱਤੀ।

ਮੁੰਬਈ ਵਿੱਚ ਰਿਸੈਪਸ਼ਨ

ਰਿਸੈਪਸ਼ਨ ਪਾਰਟੀ 'ਚ ਰਣਦੀਪ ਹੁੱਡਾ ਕਾਲੇ ਰੰਗ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੇ ਸਨ ਅਤੇ ਉਨ੍ਹਾਂ ਦੀ ਪਤਨੀ ਲਿਨ ਲੈਸ਼ਰਾਮ ਲਾਲ ਰੰਗ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਦੋਨੋ ਬੇਹੱਦ ਖੂਬਸੂਰਤ ਲੱਗ ਰਹੇ ਸਨ

ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਲਿਨ ਲੈਸ਼ਰਾਮ ਅਤੇ ਰਣਦੀਪ ਹੁੱਡਾ ਕਈ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਦੋਵਾਂ ਨੂੰ ਕਈ ਵਾਰ ਇੱਕ ਦੂਜੇ ਨਾਲ ਦੇਖਿਆ ਗਿਆ।

ਲੰਬੇ ਸਮੇਂ ਕੀਤਾ ਡੇਟ

ਲਿਨ ਮਨੀਪੁਰ ਤੋਂ ਹੈ ਅਤੇ ਉਨ੍ਹਾਂ ਨੇ ਸ਼ਾਹਰੁਖ ਖਾਨ ਦੀ ਓਮ ਸ਼ਾਂਤੀ ਓਮ, ਪ੍ਰਿਯੰਕਾ ਚੋਪੜਾ ਸਟਾਰਰ ਮੈਰੀ ਕਾਮ ਅਤੇ ਕਰੀਨਾ ਕਪੂਰ ਖਾਨ ਸਟਾਰਰ ਜਾਣੇ ਜਾਨ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।

ਕਈ ਫਿਲਮਾਂ 'ਚ ਕੰਮ ਕੀਤਾ

ਰਣਦੀਪ ਹੁੱਡਾ ਅਤੇ ਲਿਨ ਦੀ ਜੋੜੀ ਨੂੰ ਪ੍ਰਸ਼ੰਸਕ ਵੀ ਕਾਫੀ ਪਸੰਦ ਕਰ ਰਹੇ ਹਨ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਈਆਂ ਸਨ।

ਜੋੜੀ ਹਿੱਟ

ਕੀ ਹੈ ਪੈੱਨ ਪਿਸਤੌਲ? ਮੁੰਗੇਰ ਪੁਲਿਸ ਨੇ ਅਪਰਾਧੀਆਂ ਕੋਲੋਂ 7 ਹਥਿਆਰ ਕੀਤੇ ਬਰਾਮਦ