ਰੱਖੜੀ ਵਾਲੇ ਦਿਨ ਸਭ ਤੋਂ ਪਹਿਲਾਂ ਕਿਸਨੂੰ ਬੰਨ੍ਹਣੀ ਚਾਹੀਦੀ ਹੈ ਰੱਖੜੀ

11-08- 2024

TV9 Punjabi

Author: Isha Sharma

ਹਰ ਸਾਲ ਸਾਵਣ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਦੀਆਂ ਹਨ।

ਰੱਖੜੀ

Credits: pinterest

ਹਿੰਦੂ ਧਰਮ ਵਿੱਚ ਰੱਖੜੀ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਇਸ ਸਾਲ ਰੱਖੜੀ ਦਾ ਤਿਉਹਾਰ 19 ਅਗਸਤ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਤਿਉਹਾਰ ਨੂੰ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਹਿੰਦੂ ਧਰਮ 

ਰੱਖੜੀ ਦੇ ਦਿਨ ਦੇਵੀ-ਦੇਵਤਿਆਂ ਦੀ ਪੂਜਾ ਦਾ ਵੀ ਵਿਸ਼ੇਸ਼ ਮਹੱਤਵ ਹੈ। ਅਜਿਹੇ 'ਚ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਤੋਂ ਪਹਿਲਾਂ ਭਗਵਾਨ ਨੂੰ ਰੱਖੜੀ ਚੜ੍ਹਾਉਣੀ ਚਾਹੀਦੀ ਹੈ।

ਪੂਜਾ 

ਜਿਨ੍ਹਾਂ ਕੁੜੀਆਂ ਦੇ ਭਰਾ ਨਹੀਂ ਹਨ ਉਹ ਦੇਵਤਿਆਂ ਨੂੰ ਰੱਖੜੀ ਬੰਨ੍ਹ ਸਕਦੀਆਂ ਹਨ। ਲੋਕ ਵੱਖ-ਵੱਖ ਦੇਵੀ-ਦੇਵਤਿਆਂ ਨੂੰ ਰੱਖੜੀ ਬੰਨ੍ਹਦੇ ਹਨ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਭੈਣ-ਭਰਾ ਨੂੰ ਭਗਵਾਨ ਦਾ ਆਸ਼ੀਰਵਾਦ ਮਿਲਦਾ ਹੈ।

ਆਸ਼ੀਰਵਾਦ 

ਰੱਖੜੀ ਦੇ ਸ਼ੁਭ ਮੌਕੇ 'ਤੇ ਭਗਵਾਨ ਸ਼ਿਵ ਨੂੰ ਰੱਖੜੀ ਚੜ੍ਹਾਓ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਭਗਵਾਨ ਸ਼ਿਵ ਪ੍ਰਸੰਨ ਹੁੰਦੇ ਹਨ ਅਤੇ ਵਿਅਕਤੀ ਨੂੰ ਸਾਰੀਆਂ ਪਰੇਸ਼ਾਨੀਆਂ ਤੋਂ ਬਚਾਉਂਦੇ ਹਨ।

ਭਗਵਾਨ ਸ਼ਿਵ

ਭਗਵਾਨ ਗਣੇਸ਼ ਸ਼ੁਭ ਦੇ ਦੇਵਤਾ ਹਨ। ਇਨ੍ਹਾਂ ਨੂੰ ਵਿਘਨ ਹਰਤਾ ਵੀ ਕਿਹਾ ਜਾਂਦਾ ਹੈ। ਭਗਵਾਨ ਗਣੇਸ਼ ਦੀ ਪੂਜਾ ਕਰਨ ਨਾਲ ਜੀਵਨ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ। ਇਸ ਲਈ ਰੱਖੜੀ ਦੇ ਦਿਨ ਭੈਣਾਂ ਨੂੰ ਸਭ ਤੋਂ ਪਹਿਲਾਂ ਭਗਵਾਨ ਗਣੇਸ਼ ਨੂੰ ਰੱਖੜੀ ਬੰਨ੍ਹਣੀ ਚਾਹੀਦੀ ਹੈ।

ਭਗਵਾਨ ਗਣੇਸ਼

ਹਨੂੰਮਾਨ ਜੀ ਨੂੰ ਸੰਕਟ ਮੋਚਨ ਵੀ ਕਿਹਾ ਜਾਂਦਾ ਹੈ। ਰੱਖੜੀ ਦੇ ਸ਼ੁਭ ਮੌਕੇ 'ਤੇ ਹਨੂੰਮਾਨ ਜੀ ਨੂੰ ਰੱਖੜੀ ਬੰਨ੍ਹਣਾ ਬੇਹੱਦ ਫਲਦਾਇਕ ਮੰਨਿਆ ਜਾਂਦਾ ਹੈ। ਨਾਲ ਹੀ, ਜਿਨ੍ਹਾਂ ਭੈਣਾਂ ਨੂੰ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਦਾ ਮੌਕਾ ਨਹੀਂ ਮਿਲਿਆ, ਉਹ ਹਨੂੰਮਾਨ ਜੀ ਨੂੰ ਰੱਖੜੀ ਬੰਨ੍ਹ ਸਕਦੀਆਂ ਹਨ।

ਹਨੂੰਮਾਨ ਜੀ

ਰੱਖੜੀ ਵਾਲੇ ਦਿਨ ਭੈਣਾਂ ਭਗਵਾਨ ਕ੍ਰਿਸ਼ਨ ਨੂੰ ਆਪਣਾ ਭਰਾ ਮੰਨ ਕੇ ਰੱਖੜੀ ਬੰਨ੍ਹ ਸਕਦੀਆਂ ਹਨ। ਇਸ ਨੂੰ ਪੂਰੀ ਸ਼ਰਧਾ ਨਾਲ ਕਰਨ ਨਾਲ ਭਗਵਾਨ ਕ੍ਰਿਸ਼ਨ ਸਾਰੇ ਦੁੱਖ ਦੂਰ ਕਰ ਦਿੰਦੇ ਹਨ।

ਭਗਵਾਨ ਕ੍ਰਿਸ਼ਨ

ਰੱਖੜੀ ਵਾਲੇ ਦਿਨ ਨਾਗ ਦੇਵਤਾ ਨੂੰ ਰੱਖੜੀ ਚੜ੍ਹਾਉਣ ਦੀ ਪਰੰਪਰਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਸਰਪ ਦੋਸ਼ ਦੇ ਨਾਲ-ਨਾਲ ਡਰ ਤੋਂ ਵੀ ਰਾਹਤ ਮਿਲ ਸਕਦੀ ਹੈ। ਇਸ ਦੇ ਨਾਲ ਹੀ ਭੈਣ-ਭਰਾ ਦੀ ਜ਼ਿੰਦਗੀ 'ਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਖਤਮ ਹੋਣ ਲੱਗਦੀਆਂ ਹਨ।

ਨਾਗ ਦੇਵਤਾ

ਇਹ ਚੀਜ਼ਾਂ ਖਰਾਬ ਕਰ ਸਕਦੀਆਂ ਹਨ ਤੁਹਾਡੀ ਸਿਹਤ, ਮਾਹਿਰਾਂ ਤੋਂ ਜਾਣੋ