26 August 2023
TV9 Punjabi
Pic Credit:freepik
ਤਿਉਹਾਰ ਨੂੰ ਲੈ ਕੇ ਬਜ਼ਾਰ ਪਹਿਲਾਂ ਹੀ ਰੱਖੜੀਆਂ ਨਾਲ ਸਜ ਗਏ ਨੇ. ਹਰ ਤਰ੍ਹਾਂ ਦੀਆਂ ਰੱਖੜੀਆਂ ਉਪਲਬਧ ਹਨ।
ਬਜ਼ਰਗਾਂ ਤੋਂ ਲੈ ਕੇ ਬੱਚਿਆ ਤੱਕ ਰੱਖੜੀ ਦੇ ਤੁਉਹਾਰ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ।
ਅੱਜ ਦੇ ਆਧੁਨਿਕ ਸਮੇਂ ਨੂੰ ਦੇਖਦੇ ਹੋਏ ਰੱਖੜੀਆਂ 'ਚ ਬੱਚਿਆਂ ਦੀ ਪਸੰਦ ਤੇ ਵੀ ਕਾਫੀ ਧਿਆਨ ਦਿੱਤਾ ਜਾ ਰਿਹਾ ਹੈ।
ਕਾਰਟੂਨ ਤੋਂ ਲੈ ਕੇ ਕਈ ਤਰ੍ਹਾਂ ਦੀਆਂ ਫੈਸ਼ਨੇਬਲ ਰੱਖੜੀਆਂ ਤੇਜ਼ੀ ਨਾਲ ਵਿਕ ਰਹੀਆਂ ਹਨ।
ਪਰ ਰੱਖੜੀ ਖਰੀਦਦੇ ਸਮੇਂ ਭੈਣਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਭਰਾ ਦੇ ਗੁੱਟ 'ਤੇ ਹਰ ਤਰ੍ਹਾਂ ਦੀ ਰੱਖੜੀ ਬੰਨ੍ਹਣਾ ਸ਼ੁਭ ਨਹੀਂ ਹੈ।
ਰੱਖੜੀ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਰੱਖੜੀ ਕਿਸ ਧਾਗੇ ਦੀ ਖਰੀਦੀ ਜਾਵੇ ਤੇ ਇਸ ਦੀ ਕੀ ਮਹੱਤਤਾ ਹੈ।
ਭਰਾ ਦੇ ਗੁੱਟ ਤੇ ਬੰਨ੍ਹਣ ਲਈ ਰੇਸ਼ਮੀ ਧਾਗੇ ਨਾਲ ਰੱਖਰੀ ਵੀ ਬਹੁਤ ਸ਼ੁਭ ਮੰਨੀ ਜਾਂਦੀ ਹੈ। ਰੱਖੜੀ ਤੇ ਹਮੇਸ਼ਾ ਰੇਸ਼ਮ ਦੇ ਧਾਗੇ ਨਾਲ ਹੀ ਰੱਖੜੀ ਬੰਨ੍ਹਣੀ ਚਾਹਿਦੀ ਹੈ।