20-07- 2024
TV9 Punjabi
Author: Isha Sharma
ਦੇਸ਼ ਭਰ 'ਚ ਮਾਨਸੂਨ ਆ ਚੁੱਕਾ ਹੈ, ਜਿਸ ਕਾਰਨ ਹਰ ਸੂਬੇ 'ਚ ਭਾਰੀ ਬਾਰਿਸ਼ ਹੋ ਰਹੀ ਹੈ। ਬਰਸਾਤ ਦੇ ਮੌਸਮ ਹਰ ਕੋਈ ਪਸੰਦ ਕਰਦਾ ਹੈ।
ਜ਼ਿਆਦਾਤਰ ਲੋਕ ਮੀਂਹ ਦੇ ਪਾਣੀ ਵਿੱਚ ਭਿੱਜਣਾ ਪਸੰਦ ਕਰਦੇ ਹਨ। ਅਜਿਹੇ 'ਚ ਕੀ ਤੁਸੀਂ ਜਾਣਦੇ ਹੋ ਮੀਂਹ ਦਾ ਪਾਣੀ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਮੀਂਹ ਦੇ ਪਾਣੀ ਵਿੱਚ ਭਿੱਜਣ ਕਾਰਨ ਕਈ ਲੋਕਾਂ ਨੂੰ ਸਕਿਨ ਦੀ ਐਲਰਜੀ ਹੋ ਸਕਦੀ ਹੈ। ਇਸ ਨਾਲ ਸਕਿਨ ਇਨਫੈਕਸ਼ਨ ਦਾ ਖਤਰਾ ਵੀ ਵਧ ਜਾਂਦਾ ਹੈ। ਅਜਿਹੇ 'ਚ ਮੀਂਹ ਦੇ ਪਾਣੀ 'ਚ ਭਿੱਜਣ ਤੋਂ ਬਾਅਦ ਘਰ 'ਚ ਹੀ ਸਾਫ ਪਾਣੀ ਨਾਲ ਨਹਾਉਣਾ ਚਾਹੀਦਾ ਹੈ।
ਬਰਸਾਤ ਦੇ ਪਾਣੀ ਕਾਰਨ ਹੈਜ਼ਾ, ਟਾਈਫਾਈਡ, ਪੇਟ ਦਰਦ ਸਮੇਤ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।
ਬਰਸਾਤ ਦੇ ਮੌਸਮ ਵਿੱਚ ਅਮੀਬਿਆਸਿਸ ਦਾ ਖ਼ਤਰਾ ਸਭ ਤੋਂ ਵੱਧ ਵੱਧ ਜਾਂਦਾ ਹੈ। ਇਹ ਅੰਤੜੀਆਂ ਵਿੱਚ ਸੰਕਰਮਣ ਹੈ।
ਹੈਪੇਟਾਈਟਸ ਏ ਦੀ ਲਾਗ ਵੀ ਮੀਂਹ ਦੇ ਪਾਣੀ ਰਾਹੀਂ ਫੈਲਦੀ ਹੈ। ਇਹ ਲੀਵਰ ਵਿੱਚ ਹੋਣ ਵਾਲੀ ਲਾਗ ਹੈ. ਇਸ ਦੇ ਲੱਛਣ ਥਕਾਵਟ, ਉਲਟੀਆਂ, ਪੇਟ ਦਰਦ, ਭੁੱਖ ਨਾ ਲੱਗਣਾ ਅਤੇ ਹਲਕਾ ਬੁਖਾਰ ਹਨ।