ਪੰਜਾਬ 'ਚ ਯੈਲੋ ਅਲਰਟ ਜਾਰੀ, ਤੇਜ਼ ਹਵਾਵਾਂ ਨਾਲ ਮੀਂਹ ਦੀ ਸੰਭਾਵਨਾ

25 April 2024

TV9 Punjabi

Author: Ramandeep Singh

ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਭਵਨੀਤ ਕੌਰ ਕਿੰਗਰਾ ਨੇ ਪੰਜਾਬ ਦੇ ਮੌਸਮ ਨੂੰ ਲੈ ਕੇ ਭਵਿੱਖਵਾਣੀ ਕੀਤੀ ਹੈ।

ਮੌਸਮ ਨੂੰ ਲੈ ਕੇ ਭਵਿੱਖਵਾਣੀ

ਸੰਕੇਤਕ ਤਸਵੀਰਾਂ

ਆਈਐਮਡੀ ਦੀ ਰਿਪੋਰਟ ਦੇ ਮੁਤਾਬਕ ਪੰਜਾਬ ਦੇ ਵੱਖ ਵੱਖ ਇਲਾਕਿਆਂ ‘ਚ 26 ਅਤੇ 27 ਤਰੀਕ ਨੂੰ ਬਰਸਾਤ ਵੇਖਣ ਨੂੰ ਮਿਲ ਸਕਦੀ ਹੈ। ਇਸ ਦੇ ਨਾਲ-ਨਾਲ ਤੇਜ਼ ਹਨੇਰੀ ਤੇ ਗਰਜ ਚਮਕ ਵੀ ਦੀ ਵੀ ਸੰਭਾਵਨਾ ਦੱਸੀ ਜਾ ਰਹੀ ਹੈ।

26 ਅਤੇ 27 ਤਰੀਕ 

ਉਨ੍ਹਾਂ ਕਿਹਾ ਹੈ ਕਿ ਸੂਬੇ ਭਰ ‘ਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਿਸ ਲਈ ਕਿਸਾਨਾਂ ਨੂੰ ਵੀ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਕਿਸਾਨਾਂ ਨੂੰ ਵੀ ਖਾਸ ਹਦਾਇਤਾਂ

ਮੀਡੀਆ ਨਾਲ ਗੱਲਬਾਤ ਕਰਦਿਆਂ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਇਸੇ ਵਿਚਾਲੇ ਦਿਨ ਦੇ ਸਮੇਂ ਤਾਪਮਾਨ 36 ਡਿਗਰੀ ਤੱਕ ਹੈ ਜੋ ਨੋਰਮਲ ਨਾਲੋਂ ਇੱਕ ਪੁਆਇੰਟ ਥੱਲੇ ਹੈ।

ਤਾਪਮਾਨ 

ਡਾਕਟਰ ਪਵਨੀਤ ਕੌਰ ਕਿੰਗਰਾ ਕਿਹਾ ਕਿ ਹਲਕੀ ਮੋਡਰੇਟ ਬਰਸਾਤ ਕਿਤੇ-ਕਿਤੇ ਵੇਖਣ ਨੂੰ ਮਿਲੇਗੀ ਹੈ। ਉਨ੍ਹਾਂ ਮੁਤਾਬਕ ਕਿ ਇਹਨਾਂ 2 ਦਿਨਾਂ ਵਿੱਚ ਸੂਬੇ ਭਰ ‘ਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਉਹਨਾਂ ਕਿਸਾਨਾਂ ਨੂੰ ਵੀ ਕਣਕ ਦੀ ਵੱਡੀ ਹੋਈ ਫਸਲ ਨੂੰ ਸਾਂਭਣ ਦੀ ਅਪੀਲ ਕੀਤੀ ਹੈ। ਇਸ ਨਾਲ ਕਿਸਾਨਾਂ ਨੂੰ ਨੁਕਸਾਨ ਹੋ ਸਕਦਾ ਹੈ।

ਯੈਲੋ ਅਲਰਟ ਜਾਰੀ

ਪਤੀ ਦੀ ਮੌਤ ਤੋਂ ਬਾਅਦ ਪਤਨੀ ਦਾ ਉਸ ਦੀ ਜਾਇਦਾਦ 'ਤੇ ਕਿਉਂ ਨਹੀਂ ਹੁੰਦਾ ਪੂਰਾ ਹੱਕ? HC ਨੇ ਦੱਸਿਆ