12 Feb 2024
TV9 Punjabi
ਲੁਧਿਆਣਾ ਵਿੱਚ ਪੇਂਡੂ ਓਲੰਪਿਕ ਖੇਡਾਂ ਦੀ ਹੋਈ ਸ਼ੁਰੂਆਤ, 3 ਦਿਨ ਵਿੱਚ ਵੰਡੇ ਜਾਣਗੇ 30 ਲੱਖ ਰੁਪਏ ਦੇ ਇਨਾਮ
ਪੰਜਾਬ ਦੇ ਲੁਧਿਆਣਾ ਦੇ ਕਿਲਾ ਰਾਏਪੁਰ ਵਿਖੇ ਪੇਂਡੂ ਓਲੰਪਿਕ ਖੇਡਾਂ ਕਰਵਾਈਆਂ ਜਾ ਰਹੀਆਂ ਹਨ।
ਗਾਇਕ ਦੇਬੀ ਮਖਸੂਸਪੁਰੀ 13 ਫਰਵਰੀ ਨੂੰ ਆਪਣੀ ਗਾਇਕੀ ਦੇ ਜੌਹਰ ਦਿਖਾਏਗੀ।
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਖੇਡਾਂ ਦੇ ਆਖਰੀ ਦਿਨ 14 ਫਰਵਰੀ ਨੂੰ ਮੇਲੇ ਵਿੱਚ ਸ਼ਿਰਕਤ ਕਰਨਗੇ।
ਇਸ ਖੇਡ ਮੁਕਾਬਲਿਆਂ ਵਿੱਚ ਕੁਸ਼ਤੀ, ਹਾਕੀ, ਦੌੜ, ਵੇਟ ਲਿਫਟਿੰਗ, ਰਵਾਇਤੀ ਮਾਰਸ਼ਲ ਆਰਟਸ, ਕਬੱਡੀ, ਘੋੜ ਸਵਾਰੀ ਅਤੇ ਰਵਾਇਤੀ ਪੰਜਾਬੀ ਲੜਾਈ ਦੀਆਂ ਤਕਨੀਕਾਂ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ।
ਸੱਭਿਆਚਾਰਕ ਸ਼ਖਸੀਅਤ ਤਰਸੇਮ ਚੰਦ ਕਲਹਿੜੀ ਦੀ ਟੀਮ ਪੰਜਾਬੀ ਵਿਰਸਾ ਵੱਲੋਂ ਗਰਾਊਂਡ ਵਿੱਚ ਪੰਜਾਬ ਦੇ ਸੱਭਿਆਚਾਰ ਅਤੇ ਇਤਿਹਾਸ ਬਾਰੇ ਪ੍ਰਦਰਸ਼ਨੀ ਲਾਈ ਜਾਵੇਗੀ। ਕਲਾਕਾਰ ਤਿੰਨ ਦਿਨ ਭੰਗੜਾ ਅਤੇ ਝੂੰਮਰ ਆਦਿ ਪੇਸ਼ ਕਰਨਗੇ।