2 ਲੱਖ ਕਰੋੜ ਤੋਂ ਵੱਧ ਦਾ ਬਜਟ ਪੇਸ਼ ਕਰਕੇ ਮਾਨ ਸਰਕਾਰ ਨੇ ਬਣਾਇਆ ਰਿਕਾਰਡ

5 March 2024

TV9 Punjabi

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿੱਤੀ ਵਰ੍ਹੇ 2024-25 ਲਈ ਆਪਣਾ ਬਜਟ ਪੇਸ਼ ਕਰ ਦਿੱਤਾ ਹੈ।

ਪੰਜਾਬ ਸਰਕਾਰ 

ਖ਼ਜਾਨਾ ਮੰਤਰੀ ਹਰਪਾਲ ਚੀਮਾ ਵੱਲੋਂ 2 ਲੱਖ 4 ਹਜ਼ਾਰ 918 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਜੋਕਿ ਹੁਣ ਤੱਕ ਪੇਸ਼ ਕੀਤੇ ਗਏ ਸਾਰੇ ਬਜਟਾਂ ਤੋਂ ਜ਼ਿਆਦਾ ਹੈ। 

ਬਜਟ ਪੇਸ਼ ਕੀਤਾ ਗਿਆ

ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਰੱਖਿਆ ਹੋਵੇ। ਖ਼ਜਾਨਾ ਮੰਤਰੀ ਦੇ ਭਾਸ਼ਣ ਦਾ ਜ਼ਿਆਦਾਤਰ ਫੋਕਸ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਖੇਤੀਬਾੜੀ ਸੈਕਟਰ ਤੇ ਰਿਹਾ।

ਫੋਕਸ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਖੇਤੀਬਾੜੀ ਸੈਕਟਰ 'ਤੇ

ਸਿੱਖਿਆ ਦਾ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ 16 ਹਜ਼ਾਰ 987 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਜੋ ਕੁੱਲ ਬਜਟ ਦਾ 11.5 ਫੀਸਦੀ ਹੈ।

ਸਿੱਖਿਆ ਦਾ ਬਜਟ

ਖ਼ਜਾਨਾ ਮੰਤਰੀ ਨੇ ਕਿਹਾ ਕਿ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਸਕੂਲਾਂ ਦੀ ਗੁਣਵੱਤਾ ਨੂੰ ਵਧਾਉਣਾ ਹੈ। ਸਕੂਲ ਆਫ਼ ਅਪਲਾਈਡ ਲਰਨਿੰਗ ਨੂੰ ਸਿਖਲਾਈ 10 ਰੁਪਏ ਦਾ ਬਜਟ ਮੁਹੱਈਆ ਕਰਵਾਇਆ ਗਿਆ ਹੈ।

ਸਕੂਲ ਆਫ਼ ਐਮੀਨੈਂਸ

ਪੰਜਾਬ ਸਰਕਾਰ ਨੇ ਵਿੱਤੀ ਵਰ੍ਹੇ 2024-25 ਦੇ ਬਜਟ ਵਿੱਚ ਸਿਹਤ ਖੇਤਰ ਲਈ 5 ਹਜ਼ਾਰ 264 ਕਰੋੜ ਰੁਪਏ ਦੇ ਫੰਡ ਮੁਹੱਈਆ ਕਰਵਾਏ ਗਏ ਹਨ।

ਬਜਟ ਦੀ ਸਿਹਤ

ਖ਼ਜਾਨਾ ਮੰਤਰੀ ਨੇ ਕਿਹਾ ਕਿ ਮਾਨ ਸਰਕਾਰ ਨੇ ਦੋ ਸਾਲਾਂ ਵਿੱਚ 40 ਹਜ਼ਾਰ ਤੋਂ ਵੱਧ ਨੌਜਵਾਨਾਂ ਨੌਕਰੀਆਂ ਦਿੱਤੀਆਂ ਹਨ। ਇਸ ਤੋਂ ਇਲਾਵਾ ਉਹਨਾਂ ਨੇ ਇਸ ਵਿੱਤੀ ਵਰ੍ਹੇ ਵੀ ਹੋਰ ਨੌਕਰੀਆਂ ਦੇਣ ਦੀ ਉਮੀਦ ਜਤਾਈ।

ਰੁਜ਼ਗਾਰ ਵਾਲਾ ਬਜਟ

ਖੇਤੀਬਾੜੀ ਲਈ ਸਰਕਾਰ ਵੱਲੋਂ 13 ਹਜ਼ਾਰ 784 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਖਜਾਨਾ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਖੇਤੀ ਵਿਭਿੰਨਤਾ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। 

ਖੇਤੀਬਾੜੀ ਲਈ ਫੰਡ

ਬਜਟ 'ਚ ਨਹੀਂ ਹੋਇਆ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਨਗਦ ਸਹਾਇਤਾ ਦੇਣ ਬਾਰੇ ਕੋਈ ਐਲਾਨ