14-05- 2025
TV9 Punjabi
Author: Isha Sharma
ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜ਼ਿਆਂ ਦਾ ਐਲਾਨ ਕਰ ਦਿੱਤਾ ਹੈ।
ਬਰਨਾਲਾ ਦੀ ਵਿਦਿਆਰਥਣ ਹਰਸੀਰਤ ਕੌਰ ਨੇ ਟੌਪ ਕੀਤਾ ਹੈ। ਬਰਨਾਲਾ ਦੀ ਹਰਸੀਰਤ ਨੇ 500 ਵਿੱਚੋਂ 500 ਨੰਬਰ ਪ੍ਰਾਪਤ ਕੀਤੇ ਹਨ।
ਫਿਰੋਜ਼ਪੁਰ ਦੀ ਮਨਵੀਰ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ ਹੈ। ਦੂਜੇ ਨੰਬਰ ਤੇ ਰਹੀ ਵਿਦਿਆਰਥਣ ਮਨਵੀਰ ਕੌਰ ਨੇ 500 ਵਿੱਚੋਂ 498 ਨੰਬਰ ਪ੍ਰਾਪਤ ਕੀਤੇ।
ਜਦੋਂ ਕਿ ਤੀਜਾ ਸਥਾਨ ਮਾਨਸਾ ਦੀ ਅਰਸ਼ ਨੇ ਪ੍ਰਾਪਤ ਕੀਤਾ ਹੈ। ਤੀਜੇ ਨੰਬਰ ਤੇ ਰਹੀ ਮਾਨਸਾ ਦੀ ਅਰਸ਼ ਨੇ 500 ਵਿੱਚੋ 498 ਨੰਬਰ ਹਾਸਿਲ ਕੀਤੇ।
ਇਸ ਪ੍ਰੀਖਿਆ ਵਿੱਚੋ 91 ਫੀਸਦ ਵਿਦਿਆਰਥੀ ਪਾਸ ਹੋਏ ਹਨ। ਜਿਨ੍ਹਾਂ ਵਿੱਚੋਂ 88.08 ਫੀਸਦ ਲੜਕੇ ਨੇ ਪ੍ਰੀਖਿਆ ਪਾਸ ਕੀਤੀ ਹੈ।
ਇਸ ਪ੍ਰੀਖਿਆ ਵਿੱਚ 2 ਲੱਖ 65 ਹਜ਼ਾਰ 388 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਜਿਸ ਵਿੱਚੋਂ 2 ਲੱਖ 41 ਹਜ਼ਾਰ 506 ਵਿਦਿਆਰਥੀ ਪਾਸ ਹੋਏ ਜਦੋਂ ਕਿ 5 ਹਜ਼ਾਰ 950 ਵਿਦਿਆਰਥੀ ਪ੍ਰੀਖਿਆ ਵਿੱਚੋਂ ਫੇਲ੍ਹ ਹੋਏ ਹਨ।