11-03- 2024
TV9 Punjabi
Author: Gobind Saini
ਅੱਜ ਰਾਸ਼ਟਰਪਤੀ ਬਠਿੰਡਾ ਪਹੁੰਚੇ ਹਨ ਜਿੱਥੇ ਉਹ ਕੇਂਦਰੀ ਯੂਨੀਵਰਸਿਟੀ ਵਿਖੇ ਏਮਜ਼ ਦੇ ਕਨਵੋਕੇਸ਼ਨ ਵਿੱਚ ਸ਼ਾਮਲ ਹੋਏ।
ਰਾਸ਼ਟਰਪਤੀ ਵੱਲੋਂ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ ਹਨ।
ਭਾਸ਼ਣ ਦਿੰਦਿਆਂ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਕਾਮਨਾ ਕੀਤੀ ਕਿ ਹੁਣ ਉਹ ਪੜ੍ਹ ਲਿਖ ਕੇ ਭਾਰਤ ਅਤੇ ਆਪਣੇ ਮਾਂ ਬਾਪ ਦਾ ਅੱਗੇ ਨਾਮ ਰੋਸ਼ਨ ਕਰਨਗੇ।
ਰਾਸ਼ਟਰਪਤੀ ਦੇ ਨਾਲ ਪੰਜਾਬ ਦੇ ਗਵਰਨਰ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਵੀ ਰਹੇ ਮੌਜੂਦ।
ਇਸ ਤੋਂ ਬਾਅਦ ਹੁਣ ਰਾਸ਼ਟਰਪਤੀ ਬਠਿੰਡਾ ਵਿੱਚ ਏਮਸ ਹਸਪਤਾਲ ਦਾ ਵੀ ਦੌਰਾ ਕਰਨਗੇ ਅਤੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਵੇਗੀ।
ਰਾਸ਼ਟਰਪਤੀ ਕੱਲ੍ਹ ਸ਼ਾਮ ਨੂੰ ਮੁੜ ਮੋਹਾਲੀ ਪਹੁੰਚਣਗੇ। ਇਸ ਦੌਰਾਨ ਇੰਡੀਅਨ ਸਕੂਲ ਆਫ਼ ਬਿਜ਼ਨਸ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ।