3 Feb 2024
TV9 Punjabi
ਬੀਤੇ ਦਿਨ ਅਭਿਨੇਤਰੀ ਪੂਨਮ ਪਾਂਡੇ ਦੀ ਮੌਤ ਦੀ ਖਬਰ ਨੇ ਪੂਰੇ ਦੇਸ਼ 'ਚ ਸਨਸਨੀ ਫੈਲਾ ਦਿੱਤੀ ਸੀ। ਪਰ ਇੱਕ ਦਿਨ ਬਾਅਦ ਪੂਨਮ ਜ਼ਿੰਦਾ ਮਿਲੀ।
ਪੂਨਮ ਪਾਂਡੇ ਨੇ ਖੁਦ ਸ਼ੁੱਕਰਵਾਰ ਨੂੰ ਮੌਤ ਦੀ ਖਬਰ ਫੈਲਾਈ ਅਤੇ ਸ਼ਨੀਵਾਰ ਨੂੰ ਸਾਹਮਣੇ ਆ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਇਸ ਕਦਮ ਦੇ ਪਿੱਛੇ ਦਾ ਕਾਰਨ ਵੀ ਦੱਸਿਆ।
ਪੂਨਮ ਨੇ ਆਪਣੇ ਵੀਡੀਓ ਸੰਦੇਸ਼ 'ਚ ਕਿਹਾ- ਮੈਨੂੰ ਮਾਫ ਕਰ ਦਿਓ, ਮੈਂ ਸਨਸਨੀ ਪੈਦਾ ਕਰ ਦਿੱਤੀ। ਮੈਂ ਉਨ੍ਹਾਂ ਤੋਂ ਵੀ ਮੁਆਫੀ ਮੰਗਦੀ ਹਾਂ ਜਿਨ੍ਹਾਂ ਨੂੰ ਮੈਂ ਦੁਖੀ ਕੀਤਾ ਹੈ।
ਪੂਨਮ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਜਾਗਰੂਕਤਾ ਪੈਦਾ ਕਰਨਾ ਸੀ ਕਿ ਅਸੀਂ ਸਰਵਾਈਕਲ ਕੈਂਸਰ ਦੇ ਮੁੱਦੇ 'ਤੇ ਘੱਟ ਹੀ ਗੱਲ ਕਰਦੇ ਹਾਂ।
ਪੂਨਮ ਨੇ ਕਿਹਾ ਕਿ ਹਾਂ, ਮੈਂ ਆਪਣੀ ਮੌਤ ਦੀ ਝੂਠੀ ਖਬਰ ਫੈਲਾਈ, ਇਹ ਵੱਡੀ ਗੱਲ ਹੈ ਪਰ ਅਚਾਨਕ ਹਰ ਕੋਈ ਸਰਵਾਈਕਲ ਕੈਂਸਰ ਦੀ ਗੱਲ ਕਰਨ ਲੱਗ ਪਿਆ ਹੈ।
ਪੂਨਮ ਨੇ ਕਿਹਾ ਕਿ ਇਹ ਇੱਕ ਅਜਿਹੀ ਬਿਮਾਰੀ ਹੈ ਜੋ ਚੁੱਪਚਾਪ ਲੋਕਾਂ ਦੀ ਜਾਨ ਲੈ ਰਹੀ ਹੈ। ਇਸ ਲਈ ਹਰ ਕਿਸੇ ਲਈ ਇਸ ਬੀਮਾਰੀ ਬਾਰੇ ਜਾਣਨਾ ਜ਼ਰੂਰੀ ਹੈ।
ਪੂਨਮ ਪਾਂਡੇ ਨੇ ਕਿਹਾ ਕਿ ਮੈਨੂੰ ਇਸ ਗੱਲ 'ਤੇ ਮਾਣ ਹੈ ਕਿ ਮੇਰੀ ਮੌਤ ਦੀ ਖਬਰ ਨੇ ਜੋ ਕੁਝ ਹਾਸਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ Hotterfly 'ਤੇ ਲਾਈਵ ਆ ਕੇ ਲੋਕਾਂ ਨਾਲ ਗੱਲ ਕਰੇਗੀ।