07-07- 2024
TV9 Punjabi
Author: Isha
ਅਨਾਰ ਦੇ ਛੋਟੇ-ਛੋਟੇ ਲਾਲ ਬੀਜ ਨਾ ਸਿਰਫ ਸਵਾਦ ਵਿਚ ਹੀ ਭਰਪੂਰ ਹੁੰਦੇ ਹਨ ਸਗੋਂ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਅਨਾਰ ਵਿੱਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ।
ਅਨਾਰ ਵਿੱਚ ਫਲੇਵੋਨੋਇਡਸ, ਫੀਨੋਲਿਕਸ, ਵਿਟਾਮਿਨ ਸੀ, ਫਾਈਬਰ, ਵਿਟਾਮਿਨ ਕੇ ਅਤੇ ਬੀ, ਆਇਰਨ, ਪੋਟਾਸ਼ੀਅਮ, ਜ਼ਿੰਕ ਅਤੇ ਓਮੇਗਾ-6 ਫੈਟੀ ਐਸਿਡ ਵਰਗੇ ਗੁਣ ਹੁੰਦੇ ਹਨ।
ਡਾਇਟੀਸ਼ੀਅਨ ਮੋਹਿਨੀ ਡੋਂਗਰੇ ਦਾ ਕਹਿਣਾ ਹੈ ਕਿ 15 ਦਿਨਾਂ ਤੱਕ ਰੋਜ਼ਾਨਾ ਇੱਕ ਅਨਾਰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ।
ਡਾਇਬਟੀਜ਼ ਵਿੱਚ ਅਨਾਰ ਦਾ ਸੇਵਨ ਕੀਤਾ ਜਾ ਸਕਦਾ ਹੈ। ਕਿਉਂਕਿ ਅਨਾਰ ਵਿੱਚ ਐਂਟੀ-ਡਾਇਬੀਟਿਕ ਗੁਣ ਹੁੰਦੇ ਹਨ ਜੋ ਸ਼ੂਗਰ ਦੇ ਰੋਗੀਆਂ ਲਈ ਚੰਗਾ ਹੁੰਦਾ ਹੈ।
ਅਨਾਰ ਵਿੱਚ ਐਂਟੀ ਹੈਲੀਕੋਬੈਕਟਰ ਪਾਈਲੋਰੀ ਪ੍ਰਭਾਵ ਪਾਇਆ ਜਾਂਦਾ ਹੈ। ਇਹ ਪੇਟ ਵਿੱਚ ਪਾਇਆ ਜਾਂਦਾ ਹੈ। ਅਨਾਰ ਦੇ ਸੇਵਨ ਨਾਲ ਪੇਟ ਨਾਲ ਜੁੜੀਆਂ ਬਿਮਾਰੀਆਂ ਨੂੰ ਘੱਟ ਕੀਤਾ ਜਾ ਸਕਦਾ ਹੈ।
ਅਨਾਰ ਦੇ ਨਿਯਮਤ ਸੇਵਨ ਨਾਲ ਨਾ ਸਿਰਫ ਸਰੀਰ ਵਿਚ ਆਇਰਨ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ ਬਲਕਿ ਇਹ ਲਾਲ ਖੂਨ ਦੇ ਸੈੱਲਾਂ ਨੂੰ ਵਧਾਉਣ ਵਿਚ ਵੀ ਮਦਦ ਕਰ ਸਕਦਾ ਹੈ।
ਅਨਾਰ ਵਿੱਚ ਐਂਟੀਹਾਈਪਰਟੈਂਸਿਵ ਦੇ ਨਾਲ-ਨਾਲ ਐਂਟੀਐਥੇਰੋਜਨਿਕ ਗੁਣ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਨਾ ਸਿਰਫ ਦਿਲ ਬਲਕਿ ਵਧੇ ਹੋਏ ਕੋਲੈਸਟ੍ਰੋਲ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ।