ਇਨ੍ਹਾਂ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ ਅਮਰੂਦ , ਵਿਗੜ ਸਕਦੀ ਹੈ ਸਿਹਤ 

25-11- 2024

TV9 Punjabi

Author: Ramandeep Singh

ਅਮਰੂਦ ਵਿੱਚ ਵਿਟਾਮਿਨ ਸੀ, ਪੋਟਾਸ਼ੀਅਮ, ਫਾਈਬਰ, ਪ੍ਰੋਟੀਨ, ਮੈਗਨੀਸ਼ੀਅਮ, ਫੋਲੇਟ ਅਤੇ ਐਂਟੀਆਕਸੀਡੈਂਟ ਹੁੰਦੇ ਹਨ।

ਅਮਰੂਦ

ਅਮਰੂਦ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਪਰ ਕੁਝ ਲੋਕਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਆਓ ਜਾਣਦੇ ਹਾਂ।

ਪੋਸ਼ਕ ਤੱਤ

ਡਾਇਟੀਸ਼ੀਅਨ ਪਰਮਜੀਤ ਕੌਰ ਦਾ ਕਹਿਣਾ ਹੈ ਕਿ ਅਮਰੂਦ ਦੀ ਤਾਸੀਰ ਠੰਡੀ ਹੁੰਦੀ ਹੈ। ਜ਼ੁਕਾਮ ਜਾਂ ਗਲੇ ਦੀ ਖਰਾਸ਼ ਤੋਂ ਪੀੜਤ ਲੋਕਾਂ ਨੂੰ ਅਮਰੂਦ ਨਹੀਂ ਖਾਣਾ ਚਾਹੀਦਾ। ਇਸ ਨਾਲ ਸਮੱਸਿਆ ਵਧ ਸਕਦੀ ਹੈ।

ਜ਼ੁਕਾਮ 

ਸ਼ੂਗਰ ਦੇ ਰੋਗੀਆਂ ਨੂੰ ਅਮਰੂਦ ਦਾ ਸੇਵਨ ਘੱਟ ਮਾਤਰਾ 'ਚ ਕਰਨਾ ਚਾਹੀਦਾ ਹੈ। ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦਾ ਹੈ।

ਸ਼ੂਗਰ ਦੇ ਰੋਗੀ

ਜਿਨ੍ਹਾਂ ਲੋਕਾਂ ਨੂੰ ਪੇਟ ਗੈਸ, ਐਸੀਡਿਟੀ ਜਾਂ ਬਦਹਜ਼ਮੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਅਮਰੂਦ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਬਦਹਜ਼ਮੀ ਦੀ ਸਮੱਸਿਆ 

ਠੰਡੇ ਮੌਸਮ ਵਿੱਚ ਅਮਰੂਦ ਖਾਣ ਨਾਲ ਬਲਗ਼ਮ ਬਣਨ ਦੀ ਸਮੱਸਿਆ ਹੋ ਸਕਦੀ ਹੈ। ਖਾਸ ਤੌਰ 'ਤੇ ਅਸਥਮਾ ਅਤੇ ਬ੍ਰੌਨਕਾਈਟਿਸ ਤੋਂ ਪੀੜਤ ਮਰੀਜ਼ਾਂ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ।

ਬਲਗਮ ਦੀ ਸਮੱਸਿਆ 

ਕੁਝ ਲੋਕਾਂ ਨੂੰ ਅਮਰੂਦ ਤੋਂ ਐਲਰਜੀ ਹੋ ਸਕਦੀ ਹੈ, ਜਿਸ ਨਾਲ ਚਮੜੀ 'ਤੇ ਧੱਫੜ, ਖੁਜਲੀ ਜਾਂ ਗਲੇ ਵਿੱਚ ਸੋਜ ਹੋ ਸਕਦੀ ਹੈ।

ਐਲਰਜੀ 

ਸਰਦੀਆਂ ਵਿੱਚ ਸੋਨਮ ਬਾਜਵਾ ਵਾਂਗ ਪਹਿਨੋ ਗਰਮ ਸੂਟ, ਹਰ ਕੋਈ ਕਰੇਗਾ ਤਾਰੀਫ