ਕੀ ਤੁਸੀਂ ਕਦੇ ਖਾਧਾ ਹੈ ਗਾਜਰ ਜਾਂ ਹਲਦੀ ਦਾ ਗੁੜ? 

21 Dec 2023

ਇੰਦਰਪਾਲ ਸਿੰਘ/ਪਟਿਆਲਾ

ਤੁਸੀਂ ਗੁੜ ਬਹੁਤ ਖਾਧਾ ਹੋਵੇਗਾ ਪਰ ਕੀ ਤੁਸੀਂ ਕਦੇ ਗਾਜਰ ਜਾਂ ਹਲਦੀ ਵਾਲਾ ਗੁੜ ਖਾਦਾ ਹੈ। ਜੇਕਰ ਨਹੀਂ ਤਾਂ ਤੁਹਾਨੂੰ ਦੱਸ ਦੇਈਏ ਕਿ ਪਟਿਆਲਾ ਸਰਹੰਦ ਰੋਡ 'ਤੇ ਇੱਕ ਦੁਕਾਨ ਤੋਂ ਤੁਹਾਨੂੰ ਕਈ ਪ੍ਰਕਾਰ ਦਾ ਗੁੜ ਮਿਲ ਜਾਵੇਗਾ।

ਗੁੜ

ਪਟਿਆਲਾ ਸਰਹੰਦ ਰੋਡ 'ਤੇ ਪਿੰਡ ਬਾਰਨ 'ਚ ਇੱਕ ਸਰਦਾਰ ਜੀ ਗੁੜ ਵਾਲੇ ਹਨ, ਜੋ ਕਈ ਪ੍ਰਕਾਰ ਦਾ ਗੁੜ ਤਿਆਰ ਕਰਦੇ ਹਨ।

ਸਰਦਾਰ ਜੀ ਗੁੜ ਵਾਲੇ

ਸਰਦਾਰ ਜੀ ਗੁੜ ਵਾਲੇ ਗਾਜਰ ਦੇ ਰਸ ਦਾ ਗੁੜ ਤਿਆਰ ਕਰਦੇ ਹਨ। ਉਨ੍ਹਾਂ ਦਾ ਇਹ ਗੁੜ ਕਾਫੀ ਮਸ਼ਹੂਰ ਹੈ ਅਤੇ ਇਸ ਨੂੰ ਖਰੀਦਣ ਲਈ  ਲੋਕ ਦੇਸ਼-ਵਿਦੇਸ਼ ਤੋਂ ਆਉਂਦੇ ਹਨ।

ਗਾਜਰ ਦੇ ਰਸ ਦਾ ਗੁੜ

ਸਰਦਾਰ ਜੀ ਗੁੜ ਵਾਲੇ ਦੁਕਾਨ ਦੇ ਮਾਲਿਕ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਹਲਦੀ, ਡ੍ਰਾਈ ਫਰੂਟਸ, ਸੌਂਫ ਦੇ ਨਾਲ-ਨਾਲ ਹੋਰ ਵੀ ਕਈ ਪ੍ਰਕਾਰ ਦਾ ਗੁੜ ਤਿਆਰ ਕਰਦੇ ਹਨ।

ਹੋਰ ਵੀ ਕਈ ਪ੍ਰਕਾਰ ਦਾ ਗੁੜ 

ਸਰਦਾਰ ਜੀ ਗੁੜ ਵਾਲਿਆ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੁਲਾੜੀ ਮਾਨਤਾ ਪ੍ਰਾਪਤ ਹੈ ਅਤੇ ਉਨ੍ਹਾਂ ਨੇ ਪਟਿਆਲਾ ਐਗਰੀਕਲਚਰ ਯੂਨੀਵਰਸਿਟੀ ਤੋਂ ਗੁੜ ਬਣਾਉਣ ਦੀ ਤਕਨੀਕ ਸਿੱਖੀ ਹੈ।

ਮਾਨਤਾ ਪ੍ਰਾਪਤ

ਇੱਥੋਂ ਐਨਆਰਆਈ ਲੋਕ ਵੀ ਗੁੜ ਖਰੀਦਣ ਆਉਂਦੇ ਹਨ। ਇੱਥੇ ਆਏ ਇੱਕ ਐਨਆਰਆਈ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਇੱਥੇ ਪਹਿਲੀ ਵਾਰ ਗੁੜ ਬਣਾਉਣ ਦੀ ਤਕਨੀਕ ਦੇਖੀ ਹੈ। ਗੁੜ ਬਹੁੱਤ ਸਾਫ-ਸੁਥਰਾ ਅਤੇ ਸੁਆਦ ਹੈ।

ਵਿਦੇਸ਼ ਤੋਂ ਗੁੜ ਖਰੀਦਣ ਆਏ ਲੋਕ

ਕੋਵਿਡ 19 ਤੋਂ ਬਚਣ ਲਈ ਇਮਿਊਨਿਟੀ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ?