ਪੈਰਿਸ ਓਲੰਪਿਕ ਵਿੱਚ ਕਿਹੜੇ ਦੇਸ਼ ਨੇ ਸਭ ਤੋਂ ਵੱਧ ਮੈਡਲ ਜਿੱਤੇ?

12-08- 2024

TV9 Punjabi

Author: Isha Sharma

ਪੈਰਿਸ ਓਲੰਪਿਕ 2024 ਦੀਆਂ ਖੇਡਾਂ ਸਮਾਪਤ ਹੋ ਗਈਆਂ ਹਨ। ਇਸ ਈਵੈਂਟ ਦਾ ਆਖਰੀ ਮੈਚ ਔਰਤਾਂ ਦਾ ਬਾਸਕਟਬਾਲ ਮੈਚ ਸੀ, ਜਿਸ ਵਿੱਚ ਅਮਰੀਕੀ ਟੀਮ ਜੇਤੂ ਰਹੀ।

ਪੈਰਿਸ ਓਲੰਪਿਕ 2024 

Pic Credit: PTI/GETTY/AFP/AP/INSTAGRAM

ਪੈਰਿਸ ਓਲੰਪਿਕ ਖੇਡਾਂ 2024 ਦੀ ਤਮਗਾ ਸੂਚੀ ਵਿਚ ਅਮਰੀਕਾ ਪਹਿਲੇ ਸਥਾਨ 'ਤੇ ਹੈ। ਅਮਰੀਕਾ ਨੇ 40 ਸੋਨ, 44 ਚਾਂਦੀ ਅਤੇ 42 ਕਾਂਸੀ ਦੇ ਤਗਮਿਆਂ ਸਮੇਤ ਕੁੱਲ 126 ਤਗਮੇ ਜਿੱਤੇ।

ਅਮਰੀਕਾ

ਪੈਰਿਸ ਓਲੰਪਿਕ ਖੇਡਾਂ 2024 ਦੀ ਤਗਮਾ ਸੂਚੀ ਵਿਚ ਚੀਨ ਦੂਜੇ ਸਥਾਨ 'ਤੇ ਰਿਹਾ। ਚੀਨ ਨੇ 40 ਸੋਨ, 27 ਚਾਂਦੀ ਅਤੇ 24 ਕਾਂਸੀ ਦੇ ਤਗਮਿਆਂ ਸਮੇਤ ਕੁੱਲ 91 ਤਗਮੇ ਜਿੱਤੇ।

ਚੀਨ 

ਜਾਪਾਨ ਨੇ ਪੈਰਿਸ ਓਲੰਪਿਕ ਖੇਡਾਂ 2024 ਦੀ ਤਮਗਾ ਸੂਚੀ ਵਿੱਚ ਤੀਜੇ ਸਥਾਨ 'ਤੇ ਆਪਣੀ ਜਗ੍ਹਾ ਬਣਾਈ ਹੈ। ਜਾਪਾਨ ਦੇ ਕੋਲ 20 ਸੋਨ, 12 ਚਾਂਦੀ ਅਤੇ 13 ਕਾਂਸੀ ਦੇ ਤਗਮੇ ਸਨ।

ਜਾਪਾਨ

ਆਸਟ੍ਰੇਲੀਆਈ ਟੀਮ ਪੈਰਿਸ ਓਲੰਪਿਕ ਚੌਥੇ ਸਥਾਨ 'ਤੇ ਰਹੀ। ਆਸਟ੍ਰੇਲੀਆ ਨੇ 18 ਸੋਨ, 19 ਚਾਂਦੀ ਅਤੇ 16 ਕਾਂਸੀ ਦੇ ਨਾਲ ਕੁੱਲ 53 ਤਗਮੇ ਜਿੱਤੇ।

ਆਸਟ੍ਰੇਲੀਆਈ

ਮੇਜ਼ਬਾਨ ਫਰਾਂਸ ਤਮਗਾ ਸੂਚੀ 'ਚ 5ਵੇਂ ਸਥਾਨ 'ਤੇ ਰਿਹਾ। ਫਰਾਂਸ ਨੇ 16 ਸੋਨ, 26 ਚਾਂਦੀ ਅਤੇ 22 ਕਾਂਸੀ ਦੇ ਤਗਮਿਆਂ ਨਾਲ ਕੁੱਲ 64 ਤਗਮੇ ਜਿੱਤੇ।

ਫਰਾਂਸ 

ਭਾਰਤ ਨੇ ਆਪਣਾ ਪੈਰਿਸ ਓਲੰਪਿਕ ਸਫਰ 6 ਮੈਡਲਾਂ ਨਾਲ ਪੂਰਾ ਕੀਤਾ। ਭਾਰਤ ਨੇ ਇਕ ਚਾਂਦੀ ਦਾ ਤਗਮਾ ਅਤੇ 5 ਕਾਂਸੀ ਦੇ ਤਗਮੇ ਜਿੱਤੇ। ਉਹ ਮੈਡਲ ਸੂਚੀ ਵਿੱਚ 71ਵੇਂ ਨੰਬਰ 'ਤੇ ਰਿਹਾ।

ਭਾਰਤ

ਇਹ ਚੀਜ਼ਾਂ ਖਰਾਬ ਕਰ ਸਕਦੀਆਂ ਹਨ ਤੁਹਾਡੀ ਸਿਹਤ, ਮਾਹਿਰਾਂ ਤੋਂ ਜਾਣੋ