27-07- 2024
TV9 Punjabi
Author: Isha Sharma
ਪੈਰਿਸ ਓਲੰਪਿਕ 2024 ਸ਼ੁਰੂ ਹੋ ਗਿਆ ਹੈ। ਇਨ੍ਹਾਂ ਖੇਡਾਂ ਵਿੱਚ ਭਾਰਤ ਲਈ ਕੁੱਲ 117 ਖਿਡਾਰੀ ਹਿੱਸਾ ਲੈ ਰਹੇ ਹਨ।
ਇਸ ਵਾਰ ਭਾਰਤ ਦੀ ਟੀਮ ਦੇ ਵਿੱਚ ਇੱਕ ਵਿਧਾਇਕ ਵੀ ਓਲੰਪਿਕ ਵਿੱਚ ਹਿੱਸਾ ਲੈਣ ਜਾ ਰਹੀ ਹੈ। ਬਿਹਾਰ ਦੇ ਜਮੁਈ ਤੋਂ ਭਾਜਪਾ ਵਿਧਾਇਕ ਸ਼੍ਰੇਅਸੀ ਸਿੰਘ ਇਸ ਦਲ ਦਾ ਹਿੱਸਾ ਹੈ।
ਸ਼੍ਰੇਅਸੀ ਸਿੰਘ ਸ਼ੂਟਿੰਗ ਦੇ ਸ਼ਾਟਗਨ ਟ੍ਰੈਪ ਈਵੈਂਟ 'ਚ ਖੇਡਦੀ ਨਜ਼ਰ ਆਵੇਗੀ। ਇਸ ਖੇਡ ਦਾ ਆਯੋਜਨ 30 ਅਤੇ 31 ਜੁਲਾਈ ਨੂੰ ਹੋਣ ਵਾਲਾ ਹੈ।
ਸ਼੍ਰੇਅਸੀ ਸਿੰਘ ਨੇ ਭਾਜਪਾ ਦੀ ਟਿਕਟ 'ਤੇ ਜਮੁਈ ਤੋਂ 2020 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਸਨ ਅਤੇ ਫਿਰ ਵਿਧਾਇਕ ਚੁਣੀ ਗਈ ਸੀ।
ਸ਼੍ਰੇਅਸੀ ਸਿੰਘ ਓਲੰਪਿਕ ਦਾ ਹਿੱਸਾ ਬਣਨ ਵਾਲੀ ਬਿਹਾਰ ਦੀ ਪਹਿਲੀ ਖਿਡਾਰਨ ਵੀ ਹੈ। ਉਹ ਸ਼ੂਟਿੰਗ ਵਿੱਚ ਇੱਕ ਵੱਡਾ ਨਾਮ ਹੈ।
ਸ਼੍ਰੇਅਸੀ ਸਿੰਘ 2018 'ਚ ਗੋਲਡ ਕੋਸਟ 'ਚ ਹੋਈਆਂ ਕਾਮਨਵੈਲਥ ਗੇਮਾਂ 'ਚ ਵੀ ਭਾਰਤ ਲਈ ਸੋਨ ਤਮਗਾ ਜਿੱਤ ਚੁੱਕੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ 2010 ਅਤੇ 2014 ਦੀਆਂ ਕਾਮਨਵੈਲਥ ਖੇਡਾਂ ਵਿੱਚ ਡਬਲ ਟਰੈਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
ਸ਼੍ਰੇਅਸੀ ਸਿੰਘ ਨੂੰ ਅਰਜੁਨ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਤੁਹਾਨੂੰ ਦੱਸ ਦੇਈਏ, ਸ਼੍ਰੇਅਸੀ ਸਾਬਕਾ ਕੇਂਦਰੀ ਮੰਤਰੀ ਦਿਗਵਿਜੇ ਸਿੰਘ ਅਤੇ ਬਾਂਕਾ ਦੀ ਸਾਬਕਾ ਸੰਸਦ ਮੈਂਬਰ ਪੁਤੁਲ ਕੁਮਾਰੀ ਦੀ ਬੇਟੀ ਹੈ।