ਮਾਪਿਆਂ ਦੀਆਂ ਇਨ੍ਹਾਂ ਆਦਤਾਂ ਕਾਰਨ ਬੱਚਾ ਬਣ ਸਕਦਾ ਹੈ ਡਰਪੋਕ 

30 April 2024

TV9 Punjabi

Author: Isha

ਅੱਜ ਕੱਲ੍ਹ ਬਹੁਤੇ ਮਾਪੇ ਵਰਕਿੰਗ ਹੀ ਹੁੰਦੇ ਹਨ। ਅਜਿਹੇ 'ਚ ਬੱਚੇ ਦਾ ਪਾਲਣ-ਪੋਸ਼ਣ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਮਾਤਾ-ਪਿਤਾ ਦੀ ਗਲਤੀ ਬੱਚੇ 'ਤੇ ਅਸਰ ਪਾ ਸਕਦੀ ਹੈ।

ਮਾਤਾ-ਪਿਤਾ ਦੀ ਗਲਤੀ

ਕਈ ਵਾਰ, ਮਾਪਿਆਂ ਦੀਆਂ ਕੁਝ ਅਜਿਹੀਆਂ ਆਦਤਾਂ ਹੁੰਦੀਆਂ ਹਨ ਜੋ ਅਣਜਾਣੇ ਵਿੱਚ ਬੱਚੇ ਨੂੰ ਡਰਾ ਸਕਦੀਆਂ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ।

ਗਲਤ ਆਦਤਾਂ

ਕਈ ਵਾਰ ਮਾਪੇ ਆਪਣੇ ਬੱਚੇ ਨੂੰ ਪੜ੍ਹਾਈ ਜਾਂ ਕਿਸੇ ਹੋਰ ਮੁੱਦੇ 'ਤੇ ਕੁੱਟ-ਕੁੱਟ ਕੇ ਜਾਂ ਝਿੜਕ ਕੇ ਠੀਕ ਕਰਨ ਦਾ ਤਰੀਕਾ ਅਪਣਾਉਂਦੇ ਹਨ। ਪਰ ਇਹ ਉਸਨੂੰ ਕਾਇਰ ਬਣਾ ਸਕਦਾ ਹੈ।

ਝਿੜਕ ਕੇ ਠੀਕ ਕਰਨ ਦਾ ਤਰੀਕਾ

ਬੱਚਿਆਂ ਨਾਲ ਬਹੁਤ ਜ਼ਿਆਦਾ ਸਖ਼ਤ ਹੋਣਾ ਉਨ੍ਹਾਂ ਲਈ ਸਹੀ ਸਾਬਤ ਨਹੀਂ ਹੁੰਦਾ। ਜਦੋਂ ਮਾਪੇ ਬੱਚੇ ਨਾਲ ਬਹੁਤ ਜ਼ਿਆਦਾ ਸਖ਼ਤੀ ਦਿਖਾਉਂਦੇ ਹਨ ਤਾਂ ਇਸ ਨਾਲ ਬੱਚੇ ਦੇ ਮਨ ਵਿੱਚ ਮਾਪਿਆਂ ਪ੍ਰਤੀ ਡਰ ਪੈਦਾ ਹੁੰਦਾ ਹੈ।

ਜ਼ਿਆਦਾ ਸਖ਼ਤ

ਜੇਕਰ ਬੱਚੇ ਦੀ ਵਾਰ-ਵਾਰ ਕਿਸੇ ਹੋਰ ਬੱਚੇ ਨਾਲ ਤੁਲਨਾ ਕੀਤੀ ਜਾਵੇ ਤਾਂ ਬੱਚਾ ਆਤਮ-ਵਿਸ਼ਵਾਸ ਗੁਆ ਬੈਠਦਾ ਹੈ ਅਤੇ ਕੋਈ ਵੀ ਕੰਮ ਕਰਨ ਤੋਂ ਡਰ ਸਕਦਾ ਹੈ।

ਤੁਲਨਾ ਕਰਨੀ

ਜੇਕਰ ਤੁਸੀਂ ਪ੍ਰੀਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਗਲਤੀ ਜਾਂ ਘੱਟ ਅੰਕਾਂ ਦੀ ਸਥਿਤੀ ਵਿੱਚ ਬੱਚੇ ਨੂੰ ਪ੍ਰੇਰਿਤ ਕਰਨ ਦੀ ਬਜਾਏ ਸਖ਼ਤੀ ਦਿਖਾਉਂਦੇ ਹੋ ਤਾਂ ਬੱਚਾ ਆਪਣੇ ਆਪ ਨੂੰ ਬਿਹਤਰ ਸਾਬਤ ਨਹੀਂ ਕਰ ਸਕੇਗਾ ਅਤੇ ਉਸ ਵਿੱਚ ਡਰ ਪੈਦਾ ਹੋ ਜਾਵੇਗਾ।

ਗਲਤੀ 

ਬੱਚਿਆਂ 'ਤੇ ਨਜ਼ਰ ਰੱਖਣਾ ਅਤੇ ਪਾਬੰਦੀਆਂ ਲਗਾਉਣਾ ਸਹੀ ਹੈ। ਪਰ ਬੱਚੇ 'ਤੇ ਜ਼ਿਆਦਾ ਪਾਬੰਦੀਆਂ ਲਗਾਉਣ ਨਾਲ ਡਰ ਦੇ ਮਾਰੇ ਝੂਠ ਬੋਲਣ ਦੀ ਆਦਤ ਪੈ ਸਕਦੀ ਹੈ।

ਜ਼ਿਆਦਾ ਪਾਬੰਦੀਆਂ 

ਅਮਰ ਸਿੰਘ ਚਮਕੀਲਾ ਨੂੰ ਕਿੰਨੀ ਮਿਲਦੀ ਸੀ ਫੀਸ? ਅੱਜ ਦੇ ਜ਼ਮਾਨੇ ਵਿੱਚ ਇੰਨੀ ਹੁੰਦੀ ਕਮਾਈ