ਪਨੀਰ ਸਿਰਫ ਫਾਇਦੇਮੰਦ ਹੀ ਨਹੀਂ ਨੁਕਸਾਨਦਾਇਕ ਵੀ ਹਨ

10-08- 2024

TV9 Punjabi

Author: Isha Sharma

ਸਾਡੇ ਵਿੱਚੋਂ ਜ਼ਿਆਦਾਤਰ ਪਨੀਰ ਖਾਣਾ ਪਸੰਦ ਕਰਦੇ ਹਨ। ਇਹ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿੱਚ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ।

ਪਨੀਰ

ਪਨੀਰ ਖਾਣ ਨਾਲ ਸਰੀਰ ਨੂੰ ਪੋਸ਼ਣ ਅਤੇ ਐਂਟੀਆਕਸੀਡੈਂਟ ਮਿਲਦੇ ਹਨ। ਇਸ ਤੋਂ ਇਲਾਵਾ ਇਸ 'ਚ ਪੋਟਾਸ਼ੀਅਮ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ।

ਐਂਟੀਆਕਸੀਡੈਂਟ 

ਪਰ ਕੀ ਤੁਸੀਂ ਜਾਣਦੇ ਹੋ ਕਿ ਪਨੀਰ ਖਾਣ ਨਾਲ ਕੁਝ ਲੋਕਾਂ ਨੂੰ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ।

 ਨੁਕਸਾਨ 

ਪਨੀਰ ਪ੍ਰੋਟੀਨ ਦਾ ਚੰਗਾ ਸਰੋਤ ਹੈ। ਹਾਲਾਂਕਿ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ 'ਚ ਡਾਇਰੀਆ ਦੀ ਸਮੱਸਿਆ ਹੋ ਸਕਦੀ ਹੈ।

ਪ੍ਰੋਟੀਨ ਦਾ ਚੰਗਾ ਸਰੋਤ 

ਪਨੀਰ ਵਿੱਚ ਬਹੁਤ ਜ਼ਿਆਦਾ ਫੈਟ ਹੁੰਦਾ ਹੈ। ਅਜਿਹੇ 'ਚ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਮੋਟਾਪਾ ਵਧ ਸਕਦਾ ਹੈ। ਇਸ ਤੋਂ ਇਲਾਵਾ ਇਸ ਦੇ ਸੇਵਨ ਨਾਲ ਕੋਲੈਸਟ੍ਰਾਲ ਵੀ ਵਧਦਾ ਹੈ।

ਮੋਟਾਪਾ

ਹਾਈ ਕੋਲੈਸਟ੍ਰੋਲ ਦੇ ਕਾਰਨ ਤੁਹਾਨੂੰ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਪਨੀਰ ਦਾ ਸੇਵਨ ਕਰਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।

ਹਾਈ ਕੋਲੈਸਟ੍ਰੋਲ 

ਇਹ ਚੀਜ਼ਾਂ ਖਰਾਬ ਕਰ ਸਕਦੀਆਂ ਹਨ ਤੁਹਾਡੀ ਸਿਹਤ, ਮਾਹਿਰਾਂ ਤੋਂ ਜਾਣੋ