ਪਹਿਲਾ ਸਿੱਖ ਜੋ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦਾ ਬਣਿਆ ਮੰਤਰੀ 

7 Mar 2024

TV9Punjabi

ਸ਼ਾਹਬਾਜ਼ ਸ਼ਰੀਫ ਇੱਕ ਵਾਰ ਫਿਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਚੁਣੇ ਗਏ ਹਨ। ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੇ ਇਸ ਵਾਰ ਗੱਠਜੋੜ ਦੀ ਸਰਕਾਰ ਬਣਾਈ ਹੈ।

ਗੱਠਜੋੜ ਦੀ ਸਰਕਾਰ 

ਇਸ ਦੌਰਾਨ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ ਨਾਰੋਵਾਲ ਤੋਂ ਵਿਧਾਇਕ ਰਮੇਸ਼ ਸਿੰਘ ਅਰੋੜਾ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ।

ਪੰਜਾਬ ਪ੍ਰਾਂਤ

ਜ਼ਿਕਰਯੋਗ ਹੈ ਕਿ 48 ਸਾਲਾ ਵਿਧਾਇਕ ਰਮੇਸ਼ ਸਿੰਘ ਘੱਟ ਗਿਣਤੀ ਸਿੱਖ ਭਾਈਚਾਰੇ ਤੋਂ ਸਹੁੰ ਚੁੱਕਣ ਵਾਲੇ ਪਹਿਲੇ ਵਿਅਕਤੀ ਬਣ ਗਏ ਹਨ।

ਸਿੱਖ ਭਾਈਚਾਰਾ

ਉਨ੍ਹਾਂ ਨੇ ਪਾਕਿਸਤਾਨ ਮੁਸਲਿਮ ਲੀਗ ਅਤੇ ਮਰੀਅਮ ਨਵਾਜ਼ ਸ਼ਰੀਫ ਦੀ ਅਗਵਾਈ ਵਾਲੀ ਪਾਰਟੀ ਨਾਲ ਬਣੀ ਸਰਕਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ।

ਮੰਤਰੀ ਵਜੋਂ ਸਹੁੰ ਚੁੱਕੀ

ਮੰਤਰੀ ਅਹੁਦੇ ਦਾ ਸਹੁੰ ਚੁੱਕ ਸਮਾਗਮ ਲਾਹੌਰ ਦੇ ਗਵਰਨਰ ਹਾਊਸ ਵਿੱਚ ਹੋਇਆ ਜਿੱਥੇ ਹੋਰ ਵਿਧਾਇਕਾਂ ਨੇ ਵੀ ਸਹੁੰ ਚੁੱਕੀ।

ਸਹੁੰ ਚੁੱਕ ਸਮਾਗਮ 

ਮਰੀਅਮ ਦੇ ਚਾਚਾ ਸ਼ਾਹਬਾਜ਼ ਸ਼ਰੀਫ ਨੂੰ ਹਾਲ ਹੀ ਵਿੱਚ ਗੁਆਂਢੀ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ।

ਪ੍ਰਧਾਨ ਮੰਤਰੀ

ਫੱਗੂਆਂ ਦੇ ਗੀਤਾਂ ਤੋਂ ਬਿਨਾਂ ਕਿਉਂ ਅਧੂਰਾ ਹੈ ਹੋਲੀ ਦਾ ਤਿਉਹਾਰ