01-01- 2025
TV9 Punjabi
Author: Rohit
ਦੇਸ਼ ਭਰ 'ਚ ਨਵੇਂ ਸਾਲ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਲੋਕ ਇੱਕ-ਦੂਜੇ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ। ਦੇਰ ਰਾਤ ਤੱਕ ਸ਼ਹਿਰ-ਪਿੰਡ ਤੱਕ ਜਸ਼ਨ ਮਨਾ ਕੇ ਨਵੇਂ ਸਾਲ ਦਾ ਸਵਾਗਤ ਕੀਤਾ।
ਸਾਲ 2025 ਦੀ ਸ਼ੁਰੂਆਤ ਚੰਗੀ ਹੋਵੇ। ਇਸ ਦੇ ਲਈ ਬਹੁਤ ਸਾਰੇ ਲੋਕ ਧਾਰਮਿਕ ਸਥਾਨਾਂ ’ਤੇ ਜਾ ਕੇ ਪਰਮਾਤਮਾ ਅੱਗੇ ਮੱਥਾ ਟੇਕ ਆਸ਼ੀਰਵਾਦ ਲੈ ਰਹੇ ਹਨ।
ਇਸੇ ਦੇ ਚੱਲਦੇ ਮੌਕੇ ਦੇਸ਼ ਵਿਦੇਸ਼ਾਂ ਤੋਂ ਵੱਡੀ ਗਿਣਤੀ 'ਚ ਸੰਗਤਾਂ ਨੇ ਗੁਰਦੂਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਲਿਆ।
ਸੰਗਤਾਂ ਬੀਤੀ ਰਾਤ ਤੋਂ ਹੀ ਬੰਗਲਾ ਸਾਹਿਬ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ। ਗੁਰਦੂਆਰੇ ਸਾਹਿਬ ਦੇ ਪਾਵਨ ਪਵਿੱਤਰ ਸਰੋਵਰ 'ਚ ਸੰਗਤਾ ਨੇ ਇਸ਼ਨਾਨ ਵੀ ਕੀਤਾ।
ਹੱਡ ਚੀਰਵੀਂ ਠੰਢ ਅਤੇ ਸੰਘਣੀ ਧੂੰਦ ਦੇ ਬਾਵਜੂਦ ਸੰਗਤਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਕਈ ਘੰਟੇ ਤੱਕ ਕਤਾਰਾਂ 'ਚ ਲੱਗ ਸੰਗਤਾਂ ਨੇ ਮੱਥਾ ਟੇਕਿਆ।
ਸੰਗਤਾਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝ ਰਹੀਆਂ ਹਨ ਕਿ ਉਨ੍ਹਾਂ ਨੂੰ ਇਸ ਮਹੱਤਵਪੂਰਨ ਦਿਹਾੜੇ ਗੁਰੂ ਘਰ ਦਾ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਹੈ।