26- 06- 2024
TV9 Punjabi
Author: Isha
18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦਾ ਅੱਜ ਤੀਜਾ ਦਿਨ ਹੈ। ਪਿਛਲੇ ਦੋ ਦਿਨਾਂ ਤੋਂ ਚੱਲੀ ਕਾਰਵਾਈ ਵਿੱਚ ਚੁਣੇ ਗਏ ਸੰਸਦ ਮੈਂਬਰਾਂ ਨੇ ਸਦਨ ਦੀ ਮੈਂਬਰੀ ਦੀ ਸਹੁੰ ਚੁੱਕੀ।
Pic Credit: X / social Media
ਇਸ ਦੇ ਨਾਲ ਹੀ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ।
ਐਨਡੀਏ ਵੱਲੋਂ ਓਮ ਬਿਰਲਾ ਨੂੰ ਅਤੇ ਇੰਡੀਆ ਅਲਾਇੰਸ ਵੱਲੋਂ ਕਾਂਗਰਸ ਐਮਪੀ ਕੇ ਸੁਰੇਸ਼ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਸੀ।
ਅੱਜ ਸਪੀਕਰ ਦੀ ਚੋਣ ਹੋਈ। ਓਮ ਬਿਰਲਾ ਨੂੰ ਸਪੀਕਰ ਚੁਣਿਆ ਗਿਆ। ਇਹ ਇੱਕ ਇਤਿਹਾਸਕ ਪਲ ਸੀ ਕਿਉਂਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਭਾਜਪਾ ਦੇ ਇੱਕ ਹੀ ਵਿਅਕਤੀ ਨੂੰ ਲਗਾਤਾਰ ਦੂਜੀ ਵਾਰ ਸਪੀਕਰ ਚੁਣਿਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਓਮ ਬਿਰਲਾ ਨੂੰ ਵਧਾਈ ਦਿੰਦਿਆ ਕਿਹਾ ਕਿ ਤੁਸੀਂ ਜਿਸ ਤਰ੍ਹਾਂ ਨਾਲ ਇੱਆਕ ਸੰਸਦ ਮੈਂਬਰ ਵਜੋਂ ਕੰਮ ਕਰਦੇ ਹੋ, ਉਹ ਵੀ ਜਾਣਨ ਯੋਗ ਹੈ ਅਤੇ ਬਹੁਤ ਕੁਝ ਸਿੱਖਣ ਯੋਗ ਹੈ।
ਪੀਐਮ ਮੋਦੀ ਨੇ ਕਿਹਾ ਕਿ ਤੁਸੀਂ ਦੂਜੀ ਵਾਰ 18ਵੀਂ ਲੋਕ ਸਭਾ ਵਿੱਚ ਸਪੀਕਰ ਦਾ ਅਹੁਦਾ ਸੰਭਾਲਿਆ ਹੈ, ਅਸੀਂ ਆਪਣੇ ਆਪ ਵਿੱਚ ਇੱਕ ਨਵਾਂ ਰਿਕਾਰਡ ਬਣਦੇ ਦੇਖ ਰਹੇ ਹਾਂ।