ਲੀਵਰ ਨੂੰ ਹੈਲਦੀ ਰੱਖਦੇ ਹਨ ਇਹ 7 ਫੂਡਜ਼, ਡਾਈਟ 'ਚ ਜ਼ਰੂਰ ਕਰੋ ਸ਼ਾਮਲ 

7 Mar 2024

TV9Punjabi

ਮੈਡੀਸਨ ਵਿਭਾਗ ਦੇ ਪ੍ਰੋਫੈਸਰ ਡਾ.ਬੀ ਬਾਂਸਲ ਦਾ ਕਹਿਣਾ ਹੈ ਕਿ ਕੌਫੀ ਵਿੱਚ ਐਨਜ਼ਾਈਮ ਹੁੰਦੇ ਹਨ ਜੋ ਲੀਵਰ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ।

ਕੌਫੀ ਹੈ ਫਾਇਦੇਮੰਦ

Nuts ਵਿੱਚ ਹੈਲਦੀ ਫੈਟਸ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਹਾਰਟ ਦੀ ਹੈਲਥ ਦੇ ਨਾਲ-ਨਾਲ ਤੁਹਾਡੇ ਲਿਵਰ ਦੀ ਹੈਲਥ ਲਈ ਵੀ ਫਾਇਦੇਮੰਦ ਹੁੰਦੇ ਹਨ।

Nuts

Olive Oil ਮੋਨੋਸੈਚੁਰੇਟਿਡ ਫੈਟ ਦਾ ਸਭ ਤੋਂ ਵਧੀਆ ਸਰੋਤ ਹੈ, ਜੋ ਸਰੀਰ ਵਿੱਚ ਕੋਲੈਸਟ੍ਰੋਲ ਅਤੇ ਟ੍ਰਾਈਗਲਿਸਰਾਈਡਸ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ।

Olive Oil 

ਡਾਕਟਰ ਬਾਂਸਲ ਦਾ ਕਹਿਣਾ ਹੈ ਕਿ ਮਸ਼ਰੂਮ ਉੱਚ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਦਾ ਸੇਵਨ ਨਾਨ-ਅਲਕੋਹਲਿਕ ਫੈਟੀ ਲਿਵਰ ਦੇ ਖਤਰੇ ਨੂੰ 24 ਫੀਸਦੀ ਤੱਕ ਘਟਾ ਦਿੰਦਾ ਹੈ।

ਮਸ਼ਰੂਮ

ਹਲਦੀ ਵਿੱਚ ਪਾਇਆ ਜਾਣ ਵਾਲਾ ਪੋਲੀਫੇਨੌਲ ਲੀਵਰ ਦੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ, ਇਸਦੇ ਲਈ ਹਰ ਕਿਸੇ ਨੂੰ ਆਪਣੀ ਖੁਰਾਕ ਵਿੱਚ ਸਪਲੀਮੈਂਟ ਦੀ ਬਜਾਏ ਕੁਦਰਤੀ ਹਲਦੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

ਹਲਦੀ

ਪ੍ਰੋਬਾਇਓਟਿਕ ਨਾਲ ਭਰਪੂਰ ਦਹੀ ਸਰੀਰ 'ਚ ਖਰਾਬ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਦਾ ਹੈ, ਜਿਸ ਨਾਲ ਲੀਵਰ 'ਤੇ ਜਮ੍ਹਾ ਚਰਬੀ ਘੱਟ ਹੁੰਦੀ ਹੈ ਅਤੇ ਲੀਵਰ ਦੀ ਸਿਹਤ 'ਚ ਸੁਧਾਰ ਹੁੰਦਾ ਹੈ।

ਪ੍ਰੋਬਾਇਓਟਿਕ 

ਪਾਣੀ ਤੋਂ ਬਿਨਾਂ, ਲੀਵਰ ਫਿਲਟਰੇਸ਼ਨ ਦਾ ਕੰਮ ਨਹੀਂ ਕਰ ਸਕਦਾ, ਇਸ ਲਈ ਪਾਣੀ ਜਿਗਰ ਲਈ ਬਹੁਤ ਜ਼ਰੂਰੀ ਹੈ, ਇਸ ਲਈ ਪਾਣੀ ਦੀ ਲੋੜੀਂਦੀ ਮਾਤਰਾ ਵਿੱਚ ਸੇਵਨ ਕਰੋ।

ਪਾਣੀ

Chia Seeds ਦਾ ਪਾਣੀ ਪੀਣ ਨਾਲ ਸਰੀਰ 'ਚ ਦਿਖਾਈ ਦਿੰਦੇ ਹਨ ਇਹ ਬਦਲਾਅ!