26-08- 2025
TV9 Punjabi
Author: Sandeep Singh
ਬਾਲੀਵੁੱਡ ਦੀ ਦੁਨੀਆ ਵਿੱਚ, ਬਹੁਤ ਸਾਰੇ ਸਿਤਾਰਿਆਂ ਦੇ ਘਰ ਬੱਚੇ ਹੋਣ ਵਾਲੇ ਹਨ। ਬਹੁਤ ਸਾਰੇ ਸਿਤਾਰਿਆਂ ਨੂੰ ਪ੍ਰਮੋਸ਼ਨ ਮਿਲਣ ਵਾਲੀ ਹੈ ਅਤੇ ਉਹ ਮਾਪੇ ਬਣਨ ਜਾ ਰਹੇ ਹਨ।
ਇਸ ਲਿਸਟ ਵਿਚ ਸਭ ਤੋਂ ਪਹਿਲਾਂ ਨਾਮ ਪਰਿਣੀਤੀ ਰਾਘਵ ਚੱਢਾ ਦਾ ਹੈ। ਕਪਿਲ ਦੇ ਕਾਮੇਡੀ ਸ਼ੋਅ ਦੌਰਾਨ ਦੋਵਾਂ ਨੇ ਆਪਣੀ ਪ੍ਰੇਗਨੈਸੀ ਨੂੰ ਲੈ ਕੇ ਗਲ ਕਹਿ ਸੀ।
ਇੰਨਾ ਹੀ ਨਹੀਂ, ਪਰਿਣੀਤੀ ਅਤੇ ਰਾਘਵ ਨੇ ਕੇਕ ਦੀ ਤਸਵੀਰ ਸਾਂਝੀ ਕਰਕੇ ਜਨਤਕ ਤੌਰ 'ਤੇ ਇਸਦਾ ਐਲਾਨ ਵੀ ਕੀਤਾ ਸੀ।
ਐਕਟਰ ਰਾਜਕੁਮਾਰ ਰਾਉ ਅਤੇ ਪੱਤਰਲੇਖਾ ਦੇ ਘਰ ਵੀ ਜਲਦ ਹੀ ਖ਼ੁਸ਼ੀਆ ਦਸਤਕ ਦੇਣ ਵਾਲਿਆਂ ਹਨ। ਕਪਲ ਨੇ 9 ਜੁਲਾਈ 2025 ਨੂੰ ਇਸ ਗੱਲ ਬਾਰੇ ਜਾਣਕਾਰੀ ਦਿੱਤੀ ਸੀ।
ਅਦਾਕਾਰਾ ਗੌਹਰ ਖਾਨ ਅਤੇ ਜ਼ੈਦ ਦਰਬਾਰ ਇੱਕ ਵਾਰ ਫਿਰ ਮਾਪੇ ਬਣਨ ਜਾ ਰਹੇ ਹਨ। ਉਨ੍ਹਾਂ ਨੇ ਇਹ ਖ਼ਬਰ 10 ਅਪ੍ਰੈਲ 2025 ਨੂੰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਸੀ।
ਅਦਾਕਾਰ ਅਰਬਾਜ਼ ਖਾਨ ਅਤੇ ਉਨ੍ਹਾਂ ਦੀ ਦੂਜੀ ਪਤਨੀ ਸ਼ੂਰਾ ਵੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਦੋਵੇਂ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।