ਕਿਸਾਨਾਂ ਨੂੰ ਵਿੱਤ ਮੰਤਰੀ ਦਾ ਵੱਡਾ ਤੋਹਫ਼ਾ, ਖੇਤੀ-ਕਿਸਾਨੀ ਲਈ KCC ਦੀ ਲਿਮਿਟ ਹੋਈ 5 ਲੱਖ

01-02- 2025

TV9 Punjabi

Author: Isha 

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿੱਚ ਅੱਠਵਾਂ ਬਜਟ ਪੇਸ਼ ਕੀਤਾ। ਉਨ੍ਹਾਂ ਨੇ ਭਾਸ਼ਣ ਵਿੱਚ ਵਿਕਸਤ ਭਾਰਤ ਦਾ ਦ੍ਰਿਸ਼ਟੀਕੋਣ ਪੇਸ਼ ਕੀਤਾ।

ਨਿਰਮਲਾ ਸੀਤਾਰਮਨ

ਉਨ੍ਹਾਂ ਨੇ ਇਸ ਬਜਟ ਵਿੱਚ ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ ਵਧਾ ਕੇ 5 ਲੱਖ ਰੁਪਏ ਕਰਕੇ ਕਿਸਾਨਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ।

ਵਿੱਤ ਮੰਤਰੀ

ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਕਿਸਾਨਾਂ ਨੂੰ ਖੇਤੀ ਲਈ ਕਿਸਾਨ ਕ੍ਰੈਡਿਟ ਕਾਰਡ ‘ਤੇ ਸਿਰਫ 3 ਲੱਖ ਰੁਪਏ ਦੀ ਸੀਮਾ ਮਿਲਦੀ ਸੀ।

ਕਿਸਾਨ ਕ੍ਰੈਡਿਟ ਕਾਰਡ 

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਸ਼ ਦੇ ਸੁਸਤ ਆਰਥਿਕ ਵਿਕਾਸ ਨੂੰ ਤੇਜ਼ ਕਰਨ ਲਈ ਕਈ ਮਹੱਤਵਪੂਰਨ ਐਲਾਨ ਕੀਤੇ ਹਨ।

ਆਰਥਿਕ ਵਿਕਾਸ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜਲਦੀ ਹੀ ਕਿਸਾਨਾਂ ਨੂੰ ਇਸ ਵਧੀ ਹੋਈ ਲਿਮਿਟ ਦਾ ਲਾਭ ਮਿਲੇਗਾ।

ਲਾਭ ਮਿਲੇਗਾ

ਕਿਸਾਨ ਕ੍ਰੈਡਿਟ ਕਾਰਡ ਦੇ ਤਹਿਤ, ਕਿਸਾਨਾਂ ਨੂੰ 4 ਪ੍ਰਤੀਸ਼ਤ ਸਾਲਾਨਾ ਵਿਆਜ ਦਰ ‘ਤੇ ਖੇਤੀ ਲਈ ਕਰਜ਼ਾ ਦਿੱਤਾ ਜਾਂਦਾ ਹੈ।

4 ਪ੍ਰਤੀਸ਼ਤ 

ਸਰਦੀਆਂ ਵਿੱਚ ਅਲਸੀ ਦੇ ਬੀਜ ਖਾਣ ਨਾਲ ਹੋਣਗੇ ਕੀ ਫਾਇਦੇ? ਮਾਹਰ ਤੋਂ ਜਾਣੋ...