11-06- 2025
TV9 Punjabi
Author: Isha Sharma
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ 32ਵਾਂ ਜਨਮਦਿਨ ਹੈ। ਅੱਜ ਸਿੱਧੂ ਦਾ 3 ਗੀਤਾਂ ਵਾਲਾ ਐਲਬਮ “ਮੂਸੇ ਪ੍ਰਿੰਟ” ਰਿਲੀਜ਼ ਹੋ ਗਿਆ ਹੈ।
ਇਸ ਬਾਰੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੌਤ ਤੋਂ ਪਹਿਲਾਂ ਪੁੱਤਰ ਖੁਦ ਦੇ ਮੇਰੇ ਅਤੇ ਮਾਂ ਦੇ ਜਨਮਦਿਨ ‘ਤੇ ਗੀਤ ਰਿਲੀਜ਼ ਕਰਦਾ ਸੀ।
ਇਸ ਐਲਬਮ ਨੂੰ ਰਿਲੀਜ਼ ਕਰਨ ਦਾ ਮਕਸਦ ਇਹ ਹੈ ਕਿ ਸਿੱਧੂ ਵੱਲੋਂ ਸ਼ੁਰੂ ਕੀਤੀ ਗਈ ਇਹ ਲੜੀ ਰੁਕ ਨਾ ਜਾਵੇ।
ਸਿੱਧੂ ਮੂਸੇਵਾਲਾ ਦੀ ਆਵਾਜ਼ ਇੱਕ ਵਾਰ ਫਿਰ ‘MOOSE PRINT’ ਜ਼ਰੀਏ ਗੂੰਜ਼ੀ ਹੈ।
ਸਿੱਧੂ ਮੂਸੇਵਾਲਾ ਦੀ ਅਧਿਕਾਰਤ ਯੂਟੀਉਬ ਚੈਨਲ ‘ਤੇ ਤਿੰਨ ਗੀਤਾਂ ਨੂੰ ਬੈਕ ਟੂ ਬੈਕ ਰਿਲੀਜ਼ ਕੀਤਾ ਗਿਆ ਹੈ।
ਅੱਜ ਸਭ ਤੋਂ ਪਹਿਲਾਂ ਗੀਤ 0008 ਰਿਲੀਜ਼ ਕੀਤਾ ਗਿਆ। ਜਿਸ ਤੋਂ ਬਾਆਦ NEAL ਨੂੰ ਪੂਰੇ ਪੰਜ ਮਿੰਟਾਂ ਬਾਅਦ ਰਿਲੀਜ਼ ਕੀਤਾ ਗਿਆ ਅਤੇ ਤੀਸਰੇ ਗੀਤ TAKE NOTE’S ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।