14-08- 2024
TV9 Punjabi
Author: Isha Sharma
ਟੋਕੀਓ ਤੋਂ ਬਾਅਦ ਨੀਰਜ ਚੋਪੜਾ ਨੇ ਪੈਰਿਸ ਓਲੰਪਿਕ 'ਚ ਵੀ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਜੈਵਲਿਨ ਥਰੋਅ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਟੋਕੀਓ ਓਲੰਪਿਕ 'ਚ ਇਤਿਹਾਸਕ ਸੋਨ ਤਮਗਾ ਜਿੱਤਣ ਤੋਂ ਬਾਅਦ ਨੀਰਜ ਨੈਸ਼ਨਲ ਆਈਕਨ ਬਣ ਗਏ ਹਨ। ਇਸ ਵਾਰ ਵੀ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਨੀਰਜ ਚੋਪੜਾ ਫਿੱਟ ਰਹਿਣ ਲਈ ਬਾਡੀ ਫੈਟ maintain ਰੱਖਦੇ ਹਨ। ਉਨ੍ਹਾਂ ਦਾ ਡਾਈਟ ਪਲਾਨ ਵੀ ਬਹੁਤ ਸਿੰਪਲ ਹੈ।
ਨੀਰਜ ਚੋਪੜਾ ਆਪਣੇ ਨਾਸ਼ਤੇ ਦੌਰਾਨ ਜੂਸ ਜਾਂ ਨਾਰੀਅਲ ਪਾਣੀ ਪੀਂਦੇ ਹਨ। ਇਸ ਦੇ ਨਾਲ ਹੀ ਉਹ ਰੋਟੀ ਵੀ ਖਾਂਦਾ ਹੈ।
ਨੀਰਜ ਚੋਪੜਾ ਨਾਸ਼ਤੇ ਵਿੱਚ ਤਿੰਨ-ਚਾਰ ਅੰਡੇ (ਚਿੱਟਾ ਹਿੱਸਾ) ਖਾਂਦੇ ਹਨ। ਰੋਟੀ ਅਤੇ ਆਮਲੇਟ ਉਨ੍ਹਾਂ ਦਾ ਪਸੰਦੀਦਾ ਨਾਸ਼ਤਾ ਹੈ।
ਨੀਰਜ ਚੋਪੜਾ ਨੂੰ ਮਿਠਾਈਆਂ ਬਹੁਤ ਪਸੰਦ ਹੈ, ਜਿਸ ਵਿੱਚ ਗੁਲਾਬ ਜਾਮੁਨ ਅਤੇ ਆਈਸਕਰੀਨ ਖਾਣਾ ਉਨ੍ਹਾਂ ਦੇ ਮਨਪਸੰਦ ਹਨ।
ਉਹ ਟ੍ਰੇਨਿੰਗ ਸੈਸ਼ਨਾਂ ਜਾਂ ਜਿਮ ਦੇ ਵਿਚਕਾਰ ਸੁੱਕੇ ਮੇਵੇ ਖਾਸ ਕਰਕੇ ਬਦਾਮ ਖਾਂਦੇ ਹਨ। ਇਸ ਤੋਂ ਇਲਾਵਾ ਉਹ ਚਿਕਨ ਅਤੇ ਸਲਾਦ ਵੀ ਖਾਂਦੇ ਹਨ।