20 March 2024
TV9 Punjabi
ਰਾਜਨੀਤੀ ਦੀ ਪਿੱਚ 'ਤੇ ਭਾਜਪਾ ਅਤੇ ਕਾਂਗਰਸ ਲਈ ਪਾਰੀਆਂ ਖੇਡ ਚੁੱਕੇ ਸਿੱਧੂ ਨੇ ਇੱਕ ਵਾਰ ਫਿਰ ਕ੍ਰਿਕਟ ਦੀ ਦੁਨੀਆਂ 'ਚ ਵਾਪਸੀ ਕਰ ਲਈ ਹੈ। ਸਿੱਧੂ ਇਸ ਬਾਰ ਆਈਪੀਐਲ ਤੋਂ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ। ਆਓ ਜਾਣਦੇ ਹਾਂ ਕਿ ਇਸ ਲਈ ਉਨ੍ਹਾਂ ਨੂੰ ਕਿੰਨੇ ਪੈਸੇ ਮਿਲਣਗੇ।
ਸਿੱਧੂ ਕ੍ਰਿਕਟ ਦੀ ਦੁਨੀਆਂ 'ਚ ਆਪਣੀ ਕਮੈਂਟਰੀ ਲਈ ਕਾਫੀ ਮਸ਼ਹੂਰ ਹਨ। ਪਰ ਰਾਜਨੀਤੀ ਦੇ ਚੱਲਦੇ ਉਨ੍ਹਾਂ ਨੂੰ ਕਮੈਂਟਰੀ ਛੱਡਣੀ ਪਈ, ਪਰ ਇੱਕ ਵਾਰ ਫਿਰ ਉਨ੍ਹਾਂ ਨੇ ਵਾਪਸੀ ਦਾ ਫੈਸਲਾ ਲਿਆ ਹੈ।
ਆਈਪੀਐਲ 'ਚ ਕਮੈਂਟਰੀ ਕਰਨ ਲਈ ਅਲੱਗ-ਅਲੱਗ ਫੀਸ ਮਿਲਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਮੈਂਟੇਟਰ ਦੀ ਸੈਲਰੀ 250000 ਯੂਐਸ ਡਾਲਰ ਤੋਂ 500000 ਯੂਐਸ ਡਾਲਰ ਪ੍ਰਤੀ ਆਈਪੀਐਲ ਸੀਜ਼ਨ ਹੁੰਦੀ ਹੈ। ਉੱਥੇ ਹੀ ਹਿੰਦੀ ਕਮੈਂਟੇਟਰ ਦੀ ਸੈਲਰੀ 80000 ਤੋਂ ਲੈ ਕੇ 350000 ਯੂਐਸ ਡਾਲਰ ਤੱਕ ਹੁੰਦੀ ਹੈ।
ਸਿੱਧੂ ਨੂੰ ਇਸ ਤੋਂ ਪਹਿਲਾਂ ਟੂਰਨਾਮੈਂਟ ਲਈ 60 ਤੋਂ ਲੈ ਕੇ 70 ਲੱਖ ਰੁਪਏ ਦੀ ਫੀਸ ਮਿਲਦੀ ਸੀ। ਜਦਕਿ ਹਰ ਦਿਨ ਦੇ ਸਿੱਧੂ ਨੂੰ 25 ਲੱਖ ਰੁਪਏ ਮਿਲਦੇ ਸਨ। ਇਸ ਸੀਜ਼ਨ ਲਈ ਉਨ੍ਹਾੰ ਨੂੰ ਕਿੰਨੇ ਪੈਸੇ ਮਿਲਣਗ, ਇਸ ਬਾਰੇ ਕੋਈ ਸਾਫ ਜਾਣਕਾਰੀ ਨਹੀਂ ਹੈ।
ਸੁਨੀਲ ਗਾਵਸਕਰ, ਹਰਸ਼ਾ ਭੋਗਲੇ, ਲਕਸ਼ਮਣ, ਸ਼ਿਵਰਾਮਕਰੀਸ਼ਣਨ, ਕੇਵਿਨ ਪੀਟਰਸਨ, ਈਆਨ ਬਿਸ਼ਪ, ਮਾਰਕ ਨਿਕੋਲਸ ਅਤੇ ਮਾਈਕਲ ਸਲੇਟਰ ਨੂੰ 3.8 ਕਰੋੜ ਰੁਪਏ ਮਿਲਣਗੇ। ਉੱਥੇ ਹੀ ਦੀਪ ਦਾਸ ਗੁਪਤਾ ਨੂੰ 2.6 ਕਰੋੜ, ਜਦਕਿ ਮੁਰਲੀ ਕਾਰਤਿਕ ਅਤੇ ਅੰਜੂਮ ਚੋਪੜਾ ਨੂੰ ਇਸ ਸੀਜ਼ਨ 'ਚ ਕਮੈਂਟਰੀ ਲਈ 1.9 ਕਰੋੜ ਰੁਪਏ ਮਿਲਣਗੇ।
ਨਵਜੋਤ ਸਿੱਧੂ ਦੀ ਨੈਟਵਰਥ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਲ 2017 'ਚ ਪੰਜਾਬ ਚੋਣਾਂ ਦੌਰਾਨ ਹਲਫਨਾਮਾ ਦਿੱਤਾ ਸੀ। ਉਸ ਹਲਫਨਾਮੇ ਦੇ ਅਨੁਸਾਰ ਸਿੱਧੂ ਕੋਲ ਕਰੀਬ 45.90 ਕਰੋੜ ਰੁਪਏ ਦੀ ਪ੍ਰਾਪਟੀ ਅਤੇ 54 ਲੱਖ ਦੀ ਲਾਏਬਿਲਿਟੀ ਹੈ।
ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਜ਼ਿਆਦਾਤਰ ਕਮਾਈ ਕਮੈਂਟਰੀ, ਟੀਵੀ ਸ਼ੋਅ ਨੂੰ ਜੱਜ ਕਰਨ ਅਤੇ ਸੋਸ਼ਲ ਮੀਡੀਆ, ਐਡ ਫਿਲਮਾਂ ਤੋਂ ਹੁੰਦੀ ਸੀ।