ਨਵਜੋਤ ਸਿੱਧੂ ਦੇ ਪੁੱਤਰ ਦਾ ਵਿਆਹ
7 Dec 2023
TV9 Punjabi
ਸਾਬਕਾ ਕ੍ਰਿਕੇਟਰ ਅਤੇ ਪੰਜਾਬ ਕਾਂਗਰੇਸ ਦੇ ਦਿੱਗਜ ਨੇਤਾ ਨਵਜੋਤ ਸਿੰਘ ਸਿੱਧੂ ਦੇ ਪੁੱਤਰ ਕਰਨ ਵਿਆਹ ਦੇ ਬੰਧਨ 'ਚ ਬੱਝ ਗਏ।
ਨਵਜੋਤ ਸਿੱਧੂ ਦੇ ਪੁੱਤਰ ਦਾ ਵਿਆਹ
ਇਸ ਦੌਰਾਨ ਕਰਨ ਦੀ ਭੈਣ ਰਾਬੀਆ ਨੇ ਕਰਨ ਦੇ ਸਿਰ ਤੇ ਸਿਹਰਾ ਸਜਾਇਆ। ਕਰਨ ਵਿਆਹ ਦੀ Look ਵਿੱਚ ਬਹੁੱਤ ਸੁੰਦਰ ਦਿਖਾਈ ਦੇ ਰਹੇ ਹਨ।
ਭੈਣ ਰਾਬੀਆ ਨੇ ਸਜਾਇਆ ਸਿਹਰਾ
ਕਰਨ ਸਿੱਧੂ ਦਾ ਵਿਆਹ ਪਟਿਆਲਾ ਦੀ ਇਨਾਇਤ ਰੰਧਾਵਾ ਨਾਲ ਹੋਇਆ। ਕਰਨ ਦਾ ਆਨੰਦ ਕਾਰਜ ਵੀ ਪਟਿਆਲਾ ਵਿਖੇ ਹੋਇਆ।
ਇਨਾਇਤ ਕੌਰ
ਸ਼ਾਮ ਦੇ ਵੇਲੇ ਪਟਿਆਲਾ ਦੇ ਨੀਮਰਾਣਾ ਹੋਟਲ 'ਚ ਰਿਸੈਪਸ਼ਨ ਪਾਰਟੀ ਰੱਖੀ ਗਈ , ਜਿੱਥੇ ਕਈ ਰਾਜਨੀਤੀ, ਫਿਲਮ ਅਤੇ ਕ੍ਰਿਕੇਟ ਜਗਤ ਦੀਆਂ ਸ਼ਖਸੀਅਤਾਂ ਸ਼ਾਮਲ ਹੋਈਆਂ।
ਰਿਸੈਪਸ਼ਨ ਪਾਰਟੀ
ਆਪਣੇ ਪੁੱਤਰ ਦੇ ਵਿਆਹ ਦੀ ਖੁਸ਼ੀ ਨਵਜੋਤ ਸਿੱਧੂ ਨੇ ਜਬਰਦਸਤ ਡਾਂਸ ਕਰਕੇ ਜਤਾਈ। ਉਨ੍ਹਾਂ ਦੇ ਡਾਂਸ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
ਸਿੱਧੂ ਦਾ ਡਾਂਸ ਵਾਇਰਲ
ਕਰਨ ਦੀ ਪਤਨੀ ਇਨਾਇਤ ਪਟਿਆਲਾ ਦੀ ਨੇਤਾ ਮਨਿੰਦਰ ਰੰਧਾਵਾ ਦੀ ਧੀ ਹੈ। ਮਨਿੰਦਰ ਰੰਧਾਵਾ ਆਰਮੀ 'ਚ ਆਪਣੀਆਂ ਸੇਵਾਵਾਂ ਦੇ ਚੱਕੇ ਹਨ ਅਤੇ ਫਿਲਹਾਲ ਪੰਜਾਬ ਡਿਫੈਂਸ ਵੇਲਫੇਅਰ ਡਿਪਾਰਟਮੈਂਟ 'ਚ ਡਿਪਟੀ ਡਾਇਰੈਕਟਰ ਦੇ ਵਜੋਂ ਸੇਵਾਵਾਂ ਦੇ ਰਹੇ ਹਨ।
ਇਨਾਇਤ ਮਸ਼ਹੂਰ ਨੇਤਾ ਦੀ ਧੀ
ਸਿੱਧੂ ਨੇ ਆਪਣੇ ਬੇਟੇ ਕਰਨ ਦੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਪਟਿਆਲਾ ਵਿੱਚ ਹੀ ਕੀਤੀਆਂ। ਸਿੱਧੂ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਪਟਿਆਲਾ ਵਿੱਚ ਹੀ ਰਹੇ ਹਨ।
ਸਿੱਧੂ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਪਟਿਆਲਾ ਵਿੱਚ ਰਹਿ ਰਹੇ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕੀ ਤੁਸੀਂ ਕ੍ਰਿਕਟ ਦੇ ਇਹ ਨਿਯਮ ਜਾਣਦੇ ਹੋ?
Learn more