28-07- 2025
TV9 Punjabi
Author: Ramandeep Singh
ਨਵਜੋਤ ਸਿੰਘ ਸਿੱਧੂ ਇਸ ਸਮੇਂ ਚਰਚਾ ਦਾ ਵਿਸ਼ਾ ਹਨ। ਚਾਹੇ ਉਹ ਕ੍ਰਿਕਟ ਕੁਮੈਂਟਰੀ 'ਚ ਹੋਵੇ ਜਾਂ OTT 'ਤੇ।
ਸਿੱਧੂ ਇੱਕ ਵਾਰ ਫਿਰ ਕ੍ਰਿਕਟ ਕੁਮੈਂਟਰੀ 'ਚ ਐਂਟਰੀ ਕਰ ਚੁੱਕੇ ਹਨ। ਉਨ੍ਹਾਂ ਨੂੰ ਮੌਜੂਦਾ ਇੰਗਲੈਂਡ ਭਾਰਤ ਟੈਸਟ ਸੀਰੀਜ਼ 'ਚ ਕੁਮੈਂਟਰੀ ਕਰਦੇ ਦੇਖਿਆ ਗਿਆ।
ਦੂਜੇ ਪਾਸੇ, ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਨਵਜੋਤ ਸਿੰਘ ਸਿੱਧੂ ਵੀ ਆਪਣੇ ਹਾਸੇ ਤੇ ਮਜ਼ਾਕ ਨਾਲ ਸਾਰਿਆਂ ਦਾ ਮਨੋਰੰਜਨ ਕਰ ਰਹੇ ਹਨ।
ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਨੂੰ ਸਾਬਕਾ ਟੈਸਟ ਕ੍ਰਿਕਟਰ ਵਜੋਂ BCCI ਤੋਂ ਪੈਨਸ਼ਨ ਮਿਲਦੀ ਹੈ?
50 ਤੋਂ ਵੱਧ ਟੈਸਟ ਮੈਚ ਖੇਡਣ ਵਾਲੇ ਸਾਬਕਾ ਟੈਸਟ ਕ੍ਰਿਕਟਰ ਵਜੋਂ, ਨਵਜੋਤ ਸਿੰਘ ਸਿੱਧੂ ਨੂੰ 70 ਹਜ਼ਾਰ ਰੁਪਏ ਦੀ ਪੈਨਸ਼ਨ ਮਿਲਦੀ ਹੈ।
ਜੇਕਰ ਅਸੀਂ ਨਵਜੋਤ ਸਿੰਘ ਸਿੱਧੂ ਦੀ ਕੁੱਲ ਜਾਇਦਾਦ ਬਾਰੇ ਗੱਲ ਕਰੀਏ, ਤਾਂ ਮੀਡੀਆ ਰਿਪੋਰਟਾਂ ਅਨੁਸਾਰ, ਇਹ 45 ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ।
ਦੂਜੇ ਪਾਸੇ, ਵਿਨੋਦ ਕਾਂਬਲੀ ਨੂੰ ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ BCCI ਵੱਲੋਂ ਬਹੁਤ ਘੱਟ ਪੈਨਸ਼ਨ ਦਿੱਤੀ ਜਾਂਦੀ ਹੈ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਨੂੰ BCCI ਵੱਲੋਂ ਹਰ ਮਹੀਨੇ 30 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਂਦੀ ਹੈ।