11-03- 2024
TV9 Punjabi
Author: Isha
ਹੋਲੀ ਦਾ ਸੀਜ਼ਨ ਚੱਲ ਰਿਹਾ ਹੈ। ਬ੍ਰਜ ਵਿੱਚ ਹੋਲੀ ਦਾ ਤਿਉਹਾਰ ਪੂਰੇ ਜੋਸ਼ਾਂ 'ਤੇ ਹੈ। ਇਹ 14 ਮਾਰਚ ਨੂੰ ਦੇਸ਼ ਭਰ ਵਿੱਚ ਖੇਡਿਆ ਜਾਵੇਗਾ।
ਰੰਗਾਂ ਤੋਂ ਇਲਾਵਾ, ਹੋਲੀ ਦਾ ਤਿਉਹਾਰ ਖੁਸ਼ੀ ਦੇ ਨਾਲ-ਨਾਲ ਪਿਆਰ ਅਤੇ ਆਪਸੀ ਸਦਭਾਵਨਾ ਦਾ ਵੀ ਪ੍ਰਤੀਕ ਹੈ। ਸਾਰੇ ਇਕੱਠੇ ਮਿਲ ਕੇ ਇਸਨੂੰ ਮਨਾਉਂਦੇ ਹਨ ਅਤੇ ਇੱਕ ਦੂਜੇ ਨੂੰ ਗਲੇ ਲਗਾਉਂਦੇ ਹਨ।
ਮੁਗਲ ਕਾਲ ਦੌਰਾਨ ਵੀ ਹੋਲੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਸੀ। ਦਰਬਾਰੀਆਂ ਤੋਂ ਲੈ ਕੇ ਮੁਗਲ ਬਾਦਸ਼ਾਹ ਤੱਕ, ਸਾਰਿਆਂ ਨੇ ਬਹੁਤ ਹੋਲੀ ਖੇਡੀ।
ਮਸ਼ਹੂਰ ਇਤਿਹਾਸਕਾਰ ਪ੍ਰੋਫੈਸਰ ਇਰਫਾਨ ਹਬੀਬ ਕਹਿੰਦੇ ਹਨ ਕਿ ਮੁਗਲ ਬਾਦਸ਼ਾਹ ਜਹਾਂਗੀਰ ਹੋਲੀ ਵਾਲੇ ਦਿਨ ਆਪਣੇ ਦਰਬਾਰੀਆਂ 'ਤੇ ਰੰਗ ਸੁੱਟਦੇ ਸੀ।
ਇਰਫਾਨ ਹਬੀਬ ਨੇ ਦੱਸਿਆ ਕਿ ਬਾਦਸ਼ਾਹ ਜਹਾਂਗੀਰ ਹੋਲੀ ਖੇਡਣ ਲਈ ਬਾਂਸ ਦੀ ਪਿਚਕਾਰੀ ਦਾ ਇਸਤੇਮਾਲ ਕਰਦੇ ਸਨ। ਉਹ ਇਸ ਵਿੱਚ ਰੰਗ ਗੁਲਾਲ ਪਾ ਕੇ ਸੁੱਟਦੇ ਸੀ।
ਪ੍ਰੋਫੈਸਰ ਇਰਫਾਨ ਹਬੀਬ ਨੇ ਦੱਸਿਆ ਕਿ ਜਹਾਂਗੀਰ ਤੋਂ ਇਲਾਵਾ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਵੀ ਹੋਲੀ ਖੇਡਦੇ ਸਨ, ਉਨ੍ਹਾਂ ਦੀਆਂ ਹੋਲੀ ਖੇਡਦੀਆਂ ਤਸਵੀਰਾਂ ਹਨ।
ਇਤਿਹਾਸਕਾਰ ਇਰਫਾਨ ਹਬੀਬ ਦਾ ਕਹਿਣਾ ਹੈ ਕਿ ਮੁਗਲ ਕਾਲ ਦੌਰਾਨ, ਸਿਰਫ਼ ਹੋਲੀ ਹੀ ਨਹੀਂ, ਸਗੋਂ ਦੀਵਾਲੀ ਅਤੇ ਰੱਖੜੀ ਵੀ ਬਹੁਤ ਧੂਮਧਾਮ ਨਾਲ ਮਨਾਏ ਜਾਂਦੇ ਸਨ।