28 Feb 2024
TV9Punjabi
ਮੋਹਾਲੀ ਦਾ ਮਾਣ 12 ਸਾਲਾ ਰਾਇਲ ਬੰਗਾਲ ਟਾਈਗਰ "ਅਮਨ" ਨੇ ਮਹਿੰਦਰ ਚੌਧਰੀ ਜ਼ੂਲੋਜੀਕਲ ਪਾਰਕ, ਛੱਤਬੀੜ ਚਿੜੀਆਘਰ, ਮੋਹਾਲੀ ਵਿੱਚ 6 ਸਾਲ ਬਿਤਾਏ ਹਨ।
ਰਾਇਲ ਬੰਗਾਲ ਟਾਈਗਰ ਨੂੰ ਕੇਂਦਰੀ ਚਿੜੀਆਘਰ ਅਥਾਰਟੀ (CZA) ਵੱਲੋਂ ਬੁੱਧਵਾਰ ਨੂੰ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੁਧਿਆਣਾ ਚਿੜੀਆਘਰ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।
ਟਾਈਗਰ ਨੂੰ ਸ਼ਿਫਟ ਕਰਨ ਦਾ ਕਾਰਨ ਦੱਸਦੇ ਹੋਏ ਅਧਿਕਾਰੀ ਨੇ ਕਿਹਾ ਕਿ ਇਹ ਟਾਈਗਰ ਦੀ ਸੰਭਾਲ ਅਤੇ ਟਾਈਗਰ ਦੀ ਆਬਾਦੀ ਵਿੱਚ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਕੋਸ਼ਿਸ਼ ਹੈ।
ਟਾਈਗਰ ਅਮਨ ਦਾ ਜਨਮ ਜੁਲਾਈ 2012 ਵਿੱਚ ਕਾਨਪੁਰ ਚਿੜੀਆਘਰ ਵਿੱਚ ਹੋਇਆ ਸੀ, ਉਹ ਟਾਈਗਰ ਅਭੈ ਅਤੇ ਟ੍ਰਸ਼ ਦਾ ਬੱਚਾ ਹੈ। ਜਿਸ ਨੂੰ ਤਿੰਨ ਸਾਲ ਦੀ ਉਮਰ ਵਿੱਚ ਮੁਹਾਲੀ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ।
ਟਾਈਗਰ ਅਮਨ ਸਾਰਿਆਂ ਦਾ ਚਹੇਤਾ ਹੈ, ਛੱਤਬੀੜ ਚਿੜੀਆਘਰ 'ਚ ਜ਼ਿਆਦਾਤਰ ਸੈਲਾਨੀ ਉਨ੍ਹਾਂ ਨੂੰ ਦੇਖਣ ਲਈ ਆਉਂਦੇ ਸਨ।ਟਾਈਗਰ ਨੇ ਆਪਣੀ ਸਾਥੀ ਦੀਆ ਨਾਲ ਮਿਲ ਕੇ ਕਈ ਬੱਚਿਆਂ ਨੂੰ ਜਨਮ ਦਿੱਤਾ ਹੈ।
ਛੱਤਬੀੜ ਚਿੜੀਆਘਰ ਦੇ ਪਸ਼ੂ ਪ੍ਰਬੰਧਨ ਵਿੰਗ ਦੇ ਸੀਨੀਅਰ ਅਧਿਕਾਰੀ ਹਰਪਾਲ ਸਿੰਘ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਲੁਧਿਆਣਾ ਚਿੜੀਆਘਰ ਬਾਘ ਦੇ ਵਾਧੇ ਲਈ ਵਧੀਆ ਮਾਹੌਲ ਪ੍ਰਦਾਨ ਕਰੇਗਾ।