ਬਠਿੰਡਾ 'ਚ ਥਰਮਲ ਪਲਾਂਟ ਨੇੜੇ 20 ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, 2 ਭੈਣਾਂ ਦੀ ਮੌਤ 

23 April 2024

TV9 Punjabi

Author: Isha

ਬਠਿੰਡਾ ‘ਚ ਸਵੇਰੇ ਸਮੇਂ ਥਰਮਲ ਪਾਵਰ ਪਲਾਂਟ ਨੇੜੇ ਕਰੀਬ 20 ਝੁੱਗੀਆਂ ‘ਚ ਭਿਆਨਕ ਅੱਗ ਲੱਗ ਗਈ।

ਭਿਆਨਕ ਅੱਗ

ਜਿਸ ‘ਚ ਦੋ ਸਗੀਆ ਭੈਣਾਂ ਦੀ ਮੌਤ ਹੋ ਗਈ। ਇਨ੍ਹਾਂ ਤੋਂ ਇਲਾਵਾ ਕਈ ਲੋਕ ਝੁਲਸ ਗਏ ਹਨ। 

ਅੱਗ 'ਚ ਝੁਲਸ ਗਏ ਲੋਕ 

ਫਿਲਹਾਲ ਅੱਗ ਬਝਾਊ ਦਸਤੇ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਜੁਟੀਆਂ ਹੋਈਆਂ ਹਨ।

ਅੱਗ ਬਝਾਊ

ਦੱਸਿਆ ਜਾ ਰਿਹਾ ਹੈ ਕਿ ਹਾਦਸਾ ਖਾਣਾ ਬਣਾਉਣ ਸਮੇਂ ਵਾਪਰਿਆ। ਕਿਉਂਕਿ ਮੌਸਮ ਵਿੱਚ ਆਈ ਤਬਦੀਲੀ ਕਾਰਨ ਸਵੇਰ ਵੇਲੇ ਹਵਾ ਚੱਲ ਰਹੀ ਸੀ।

ਭੋਜਨ ਬਣਾਉਂਦੇ ਸਮੇਂ ਹੋਇਆ ਹਾਦਸਾ

ਇੱਕ ਪਰਿਵਾਰ ਚੁੱਲ੍ਹੇ ਤੇ ਖਾਣਾ ਬਣਾ ਰਿਹਾ ਸੀ ਅਤੇ ਤੇਜ਼ ਹਵਾ ਦੇ ਬੁੱਲ੍ਹੇ ਕਾਰਨ ਅੱਗ ਭੜਕ ਗਈ ਅਤੇ ਦੇਖਦਿਆਂ ਦੇਖਦਿਆਂ ਸਾਰੇ ਪਾਸੇ ਫੈਲ ਗਈ। 

ਅੱਗ ਫੈਲ ਗਈ

ਅੱਗ ਲੱਗਣ ਕਾਰਨ ਸਾਰੇ ਇਲਾਕੇ ਵਿੱਚ ਅਫ਼ੜਾ ਤਫ਼ੜੀ ਮੱਚ ਗਈ। ਇਸ ਅੱਗ ਵਿੱਚ 2 ਛੋਟੀਆਂ ਬੱਚੀਆਂ ਜ਼ਿਊਂਦੀਆਂ ਸੜ ਗਈਆਂ।

ਛੋਟੀਆਂ ਬੱਚੀਆਂ

ਮ੍ਰਿਤਕ ਬੱਚੀਆਂ ਦੇ ਪਿਤਾ ਨੇ ਦੱਸਿਆ ਕਿ ਝੁੱਗੀਆਂ ਵਿੱਚ ਰਹਿ ਰਿਹਾ ਪਰਿਵਾਰ ਖਾਣਾ ਬਣਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰ ਗਿਆ। 

ਕਮਰੇ 'ਚ ਲੁਕੀਆਂ ਸਨ ਮਾਸੂਮ ਬੱਚੀਆਂ

ਸਵੇਰੇ ਇਨ੍ਹਾਂ ਬੀਜਾਂ ਨੂੰ ਖਾਓ, ਤੁਹਾਨੂੰ ਕਦੇ ਵੀ ਵਿਟਾਮਿਨ ਡੀ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ